-ਸਮਾਪਤੀ ਸਮਾਰੋਹ 25 ਅਗਸਤ ਨੂੰ
ਸਿਆਟਲ, 3 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਹੋ ਜਾਵੇਗਾ। ਇਸ ਦੀ ਆਰੰਭਤਾ ਅਰਦਾਸ ਨਾਲ ਹੋਵੇਗੀ। ਇਸ ਕੈਂਪ ਲਈ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਬੱਚਿਆਂ ਲਈ ਮਨਜੀਤ ਸਿੰਘ ਕੀ-ਇੰਸ਼ੋਰੈਂਸ ਵੱਲੋਂ ਮੁਫਤ ਇੰਸ਼ੋਰੈਂਸ ਸਪਾਂਸਰ ਕੀਤੀ ਗਈ ਹੈ। ਖੇਡ ਕਿੱਟਾਂ ਬਾਬਾ ਬੁੱਢਾ ਜੀ ਸੰਸਥਾ ਅਮਰੀਕਾ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ ਤੇ ਉਪ ਪ੍ਰਧਾਨ ਅਮਰਪਾਲ ਸਿੰਘ ਕਾਹਲੋਂ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਸਪਾਂਸਰ ਕੀਤੀਆਂ ਜਾ ਰਹੀਆਂ ਹਨ। ਦਾਨੀ ਸੱਜਣਾਂ ਵੱਲੋਂ ਮੁਫਤ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ।
ਸ. ਅਮਰੀਕ ਸਿੰਘ ਰੰਧਾਵਾ ਵੱਲੋਂ ਖੇਡ ਕੈਂਪ ਲਈ ਮੈਦਾਨ ਸਪਾਂਸਰ ਕੀਤਾ ਜਾਂਦਾ ਹੈ। ਹਰ ਸਾਲ ਹਰਸ਼ਿੰਦਰ ਸਿੰਘ ਸੰਧੂ ਸਰੀ ਕੈਨੇਡਾ ਦੀ ਅਖ਼ਬਾਰ ਗਾਰਡੀਅਨ ਪੰਜਾਬ ਨੂੰ ਸਪਾਂਸਰ ਕਰਦੇ ਹਨ। ਇਸੇ ਤਰ੍ਹਾਂ ਦਇਆਬੀਰ ਸਿੰਘ ਪਿੰਟੂ ਬਾਠ ਵੱਲੋਂ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਅਤੇ ਅਖ਼ਬਾਰ ਲਈ 1000 ਡਾਲਰ ਸਪਾਂਸਰ ਕੀਤਾ ਜਾਂਦਾ ਹੈ। ਮਹਿੰਦਰ ਸਿੰਘ ਨਿੱਜਰ ਵੱਲੋਂ ਹਰ ਸਾਲ 1000 ਡਾਲਰ ਦੇ ਕੇ ਮਦਦ ਕੀਤੀ ਜਾ ਰਹੀ ਹੈ। ਵਲੰਟੀਅਰ ਤੌਰ ‘ਤੇ ਸੇਵਾ ਕਰ ਰਹੇ ਰਘਬੀਰ ਸਿੰਘ ਖਹਿਰਾ ਹਰ ਸਾਲ ਪਾਣੀ ਦੀ ਸੇਵਾ ਨਿਭਾਉਂਦੇ ਹਨ। ਹੋਰ ਵੀ ਅਜਿਹੇ ਬਹੁਤ ਸਾਰੇ ਸਪਾਂਸਰ ਹਨ, ਜਿਨ੍ਹਾਂ ਕਰਕੇ ਬੱਚਿਆਂ ਦਾ ਇਹ ਕੈਂਪ ਸਿਰੇ ਚੜ੍ਹਦਾ ਹੈ।
ਹੋਰ ਜਾਣਕਾਰੀ ਲਈ ਗੁਰਚਰਨ ਸਿੰਘ ਢਿੱਲੋਂ ਨਾਲ 206-412-1559 ਅਤੇ ਗੁਰਦੀਪ ਸਿੰਘ ਸਿੱਧੂ ਨਾਲ 206-697-8155 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।