#EUROPE

ਬ੍ਰਿਟਿਸ਼ ਵੀਜ਼ੇ ਲਈ ਅੰਗਰੇਜ਼ੀ ਭਾਸ਼ਾ ਦਾ ਟੈਸਟ ਹੋਵੇਗਾ ਹੋਰ ਵੀ ਮੁਸ਼ਕਿਲ

ਲੰਡਨ, 15 ਅਕਤੂਬਰ (ਪੰਜਾਬ ਮੇਲ)- ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਭਾਰਤ ਅਤੇ ਹੋਰ ਦੇਸ਼ਾਂ ਦੇ ਵੀਜ਼ਾ ਬਿਨੈਕਾਰਾਂ ਲਈ ਲਾਜ਼ਮੀ ਅੰਗਰੇਜ਼ੀ ਭਾਸ਼ਾ ਟੈਸਟ ਨੂੰ ਹੋਰ ਵੀ ਮੁਸ਼ਕਿਲ ਬਣਾਉਣ ਲਈ ਸ਼ਰਤਾਂ ਪੇਸ਼ ਕੀਤੀਆਂ। ਇਹ ਪ੍ਰਸਤਾਵ ਸੰਸਦ ਵਿਚ ਬ੍ਰਿਟੇਨ ‘ਚ ਵਧ ਰਹੇ ਇਮੀਗ੍ਰੇਸ਼ਨ ‘ਤੇ ਇਕ ਵਿਆਪਕ ਕਾਰਵਾਈ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ। ਨਵਾਂ ਅੰਗਰੇਜ਼ੀ ਭਾਸ਼ਾ ਟੈਸਟ ਯੂ.ਕੇ. ਦੇ ਗ੍ਰਹਿ ਦਫ਼ਤਰ ਦੁਆਰਾ ਕਰਵਾਇਆ ਜਾਵੇਗਾ।
8 ਜਨਵਰੀ 2026 ਤੋਂ ਸਾਰੇ ਹੁਨਰਮੰਦ ਕਾਮਿਆਂ ਲਈ ਆਉਣ ਵਾਲੀ ਵੀਜ਼ਾ ਅਰਜ਼ੀ ਪ੍ਰਕਿਰਿਆ ਦੇ ਹਿੱਸੇ ਵਜੋਂ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਵੇਗੀ। ਵੀਜ਼ਾ ਬਿਨੈਕਾਰਾਂ ਕੋਲ ਏ-ਲੈਵਲ ਜਾਂ ਗ੍ਰੇਡ 12 ਦੇ ਬਰਾਬਰ ਅੰਗਰੇਜ਼ੀ ਬੋਲਣ, ਸੁਣਨ, ਪੜ੍ਹਨ ਅਤੇ ਲਿਖਣ ਦਾ ਪੱਧਰ ਹੋਣਾ ਚਾਹੀਦਾ ਹੈ, ਜਿਸ ਨੂੰ ਲੈਵਲ ਬੀ2 ਵਜੋਂ ਜਾਣਿਆ ਜਾਂਦਾ ਹੈ।