#EUROPE

ਬੋਤਸਵਾਨਾ ਦੀ ਖਾਣ ‘ਚੋਂ ਮਿਲਿਆ 2,492 ਕੈਰੇਟ ਦਾ ਹੀਰਾ

ਗਾਬੋਰੋਨੇ, 23 ਅਗਸਤ (ਪੰਜਾਬ ਮੇਲ)- ਅਫ਼ਰੀਕੀ ਮੁਲਕ ਬੋਤਸਵਾਨਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਉਸ ਦੀ ਖਾਣ ‘ਚੋਂ ਬਰਾਮਦ ਹੋਇਆ ਹੈ ਅਤੇ ਇਸ ਨੂੰ ਜਨਤਕ ਤੌਰ ‘ਤੇ ਦਿਖਾਇਆ ਜਾਵੇਗਾ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ 2,492 ਕੈਰੇਟ ਦਾ ਇਹ ਵੱਡਾ ਰਤਨ ਦੇਸ਼ ‘ਚ ਲੱਭਿਆ ਗਿਆ ਸਭ ਤੋਂ ਵੱਡਾ ਕੁਦਰਤੀ ਹੀਰਾ ਤੇ ਦੂਜਾ ਸਭ ਤੋਂ ਵੱਡਾ ਰਤਨ ਹੈ। ਕੈਨੇਡਾ ਦੀ ਖਣਨ ਕੰਪਨੀ ਲੁਕਾਰਾ ਡਾਇਮੰਡ ਕੋਰਪ ਨੇ ਅੱਜ ਇੱਕ ਬਿਆਨ ‘ਚ ਕਿਹਾ ਕਿ ਉਸ ਨੇ ਪੱਛਮੀ ਬੋਤਸਵਾਨਾ ‘ਚ ਆਪਣੀ ਕਾਰੋਵੇ ਖਾਣ ਤੋਂ ਇਹ ਹੀਰਾ ਬਰਾਮਦ ਕੀਤਾ ਹੈ।