#CANADA

ਬੀ.ਸੀ. ਦੀ ਸੂਬਾਈ ਰੈਸਲਿੰਗ ਟੀਮ ਵਿਚ ਪੰਜਾਬੀ ਪਹਿਲਵਾਨਾਂ ਦੀ ਬੱਲੇ ਬੱਲੇ

ਸਰੀ, 2 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਸੂਬੇ ਦੇ 19 ਸਾਲ ਤੋਂ ਘੱਟ ਉਮਰ ਦੇ ਪਹਿਲਵਾਨਾਂ ਨੇ ਸੂਬਾਈ ਟੀਮ ਵਿਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਸੂਬਾਈ ਟੀਮ ਦੇ ਕੁੱਲ 24 ਪਹਿਲਵਾਨਾਂ ਵਿਚੋਂ 15 ਪਹਿਲਵਾਨ ਪੰਜਾਬੀ ਮੂਲ ਦੇ ਹਨ। ਇਹ ਸੂਬਾਈ ਟੀਮ 3 ਤੋਂ 5 ਜਨਵਰੀ 2025 ਤੱਕ ਕੈਲਗਰੀ (ਅਲਬਰਟਾ) ਵਿਖੇ ਹੋ ਰਹੇ ਅੰਡਰ-19 ‘ਡੀਨੋਸ ਕੱਪ ਐਂਡ ਕਲਾਸਿਕ ਰੈਸਲਿੰਗ ਟੂਰਨਾਮੈਂਟ’ ਵਿਚ ਭਾਗ ਲਵੇਗੀ।
ਸੂਬਾਈ ਟੀਮ ਲਈ ਚੁਣੇ ਗਏ ਇਨ੍ਹਾਂ 24 ਪਹਿਲਵਾਨਾਂ ਵਿਚ 12 ਲੜਕੇ ਅਤੇ 12 ਲੜਕੀਆਂ ਸ਼ਾਮਲ ਹਨ, ਜਿਨ੍ਹਾਂ ਵਿਚੋਂ 7 ਲੜਕੀਆਂ ਅਤੇ 8 ਲੜਕੇ ਪੰਜਾਬੀ ਮੂਲ ਦੇ ਹਨ। ਇਹ ਸਾਰੇ ਪਹਿਲਵਾਨ ਸੂਬੇ ਦੇ 10 ਵੱਖ-ਵੱਖ ਕਲੱਬਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿਚ 6 ਪੰਜਾਬੀ ਕਲੱਬ ਸ਼ਾਮਲ ਹਨ।
ਪੰਜਾਬੀ ਪਹਿਲਵਾਨਾਂ ਦੀ ਝੰਡੀ ਗੱਡਣ ਵਾਲੇ ਪਹਿਲਵਾਨਾ ਵਿਚ ਇਰਾਬੀਰ ਸੂਚ, ਗੁਰਲੀਨ ਢਿੱਲੋਂ, ਤਰਨਪ੍ਰੀਤ ਢਿੱਲੋਂ, ਜੈਰੀਤ ਬਾਹੀ, ਖੁਸ਼ਲੀਨ ਝੱਲੀ, ਤਮਨ ਮੁੰਡੀ, ਅੰਬਿਕਾ ਸ਼ੇਰਾਵਤ, ਗੌਰਵ ਬਾਹੀ, ਕਰਨਜੋਤ ਢਿਲੋਂ, ਗੁਰਸ਼ੇਰ ਜੌਹਲ, ਰੀਲੇ ਝੂਟੀ, ਜੋਬਨਪ੍ਰੀਤ ਜੌਹਲ, ਹਰਜੋਤ ਸ਼ੇਰਗਿੱਲ, ਗੁਰਕਰਨ ਗਿੱਲ ਅਤੇ ਉਦੇਪ੍ਰਤਾਪ ਬਿਲਨ ਸ਼ਾਮਲ ਹਨ।