#INDIA

ਬਿਹਾਰ ਦੇ 83.66 ਫ਼ੀਸਦੀ ਵੋਟਰ ਡਰਾਫਟ ਵੋਟਰ ਸੂਚੀ ‘ਚ ਹੋਣਗੇ ਸ਼ਾਮਲ : ਚੋਣ ਕਮਿਸ਼ਨ

ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਵਿਚ ਕੁੱਝ ਦਿਨ ਬਾਕੀ
ਨਵੀਂ ਦਿੱਲੀ, 15 ਜੁਲਾਈ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਪੜਤਾਲ ਦੌਰਾਨ ਕਿਹਾ ਕਿ ਬਿਹਾਰ ਦੇ ਕੁੱਲ 7.89 ਕਰੋੜ ਵੋਟਰਾਂ ਵਿਚੋਂ 6.60 ਕਰੋੜ ਤੋਂ ਵੱਧ ਦੇ ਨਾਮ ਡਰਾਫਟ ਵੋਟਰ ਸੂਚੀ ਵਿਚ ਸ਼ਾਮਲ ਕੀਤੇ ਜਾਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਬਿਹਾਰ ਵਿਚ ਜਾਰੀ ਵਿਸ਼ੇਸ਼ ਪੜਤਾਲ ਤਹਿਤ ਗਣਨਾ ਫਾਰਮ (ਈ.ਐੱਫ.) ਭਰਨ ਅਤੇ ਇਨ੍ਹਾਂ ਨੂੰ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਵਿਚ 10 ਦਿਨ ਬਾਕੀ ਹਨ ਅਤੇ ਬੂਥ ਲੈਵਲ ਅਫਸਰਾਂ (ਬੀ.ਐੱਲ.ਓ.) ਵੱਲੋਂ ਘਰ-ਘਰ ਜਾ ਕੇ ਦੋ ਗੇੜਾਂ ਦੇ ਦੌਰਿਆਂ ਮਗਰੋਂ ਬਿਹਾਰ ਦੇ 7,89,69,844 ਵੋਟਰਾਂ ਵਿਚੋਂ 6,60,67,208 ਜਾਂ 83.66 ਫੀਸਦੀ ਗਣਨਾ ਫਾਰਮ ਇਕੱਤਰ ਕੀਤੇ ਜਾ ਚੁੱਕੇ ਹਨ। ਹੁਣ ਤੱਕ 1.59 ਫ਼ੀਸਦੀ ਵੋਟਰ ਮ੍ਰਿਤਕ ਪਾਏ ਗਏ ਹਨ, 2.2 ਫ਼ੀਸਦੀ ਸਥਾਈ ਤੌਰ ‘ਤੇ ਤਬਦੀਲ ਹੋ ਗਏ ਹਨ ਅਤੇ 0.73 ਫ਼ੀਸਦੀ ਇੱਕ ਤੋਂ ਵੱਧ ਥਾਵਾਂ ‘ਤੇ ਰਜਿਸਟਰਡ ਪਾਏ ਗਏ ਹਨ।