ਪਟਨਾ, 31 ਮਈ (ਪੰਜਾਬ ਮੇਲ)- ਬਿਹਾਰ ‘ਚ 24 ਘੰਟਿਆਂ ‘ਚ ਗਰਮੀ ਕਾਰਨ 10 ਪੋਲਿੰਗ ਕਰਮਚਾਰੀਆਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੌਤਾਂ ਭੋਜਪੁਰ ਵਿਚ ਹੋਈਆਂ ਹਨ, ਜਿੱਥੇ ਚੋਣ ਡਿਊਟੀ ‘ਤੇ ਤਾਇਨਾਤ ਪੰਜ ਅਧਿਕਾਰੀਆਂ ਦੀ ਲੂ ਕਾਰਨ ਮੌਤ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਰੋਹਤਾਸ ਵਿਚ ਤਿੰਨ ਚੋਣ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂਕਿ ਕੈਮੂਰ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ।