#EUROPE

ਬਿਨਾਂ ਆਈ.ਡੀ. ਦੇ ਵੋਟ ਪਾਉਣ ਗਏ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ Polling ਸਟਾਫ ਨੇ ਮੋੜਿਆ

ਲੰਡਨ, 3 ਮਈ (ਪੰਜਾਬ ਮੇਲ)- ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇਸ਼ ਦੀਆਂ ਸਥਾਨਕ ਚੋਣਾਂ ਵਿਚ ਵੋਟ ਪਾਉਣ ਲਈ ਪਛਾਣ ਪੱਤਰ (ਆਈ.ਡੀ) ਲਿਆਉਣਾ ਭੁੱਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਤੋਂ ਪਰਤਣਾ ਪਿਆ। ਪੋਲਿੰਗ ਬੂਥ ਸਟਾਫ ਨੇ ਉਸ ਨੂੰ ਦੱਸਿਆ ਕਿ ਉਹ ਬਿਨਾਂ ਸ਼ਨਾਖਤੀ ਕਾਰਡ ਤੋਂ ਵੋਟ ਨਹੀਂ ਪਾ ਸਕਦਾ। ਜੌਹਨਸਨ 2019 ਤੋਂ 2022 ਤੱਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ। ਜੌਹਨਸਨ ਨੇ ਹਾਲਾਂਕਿ ਬਾਅਦ ਵਿਚ ਵੋਟ ਪਾਈ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦਿੱਤੀ। ਜੌਹਨਸਨ ਨੇ 2022 ਵਿਚ ਵੋਟ ਪਾਉਣ ਲਈ ਫੋਟੋ ਆਈ.ਡੀ. ਨੂੰ ਲਾਜ਼ਮੀ ਕਰਨ ਵਾਲਾ ਕਾਨੂੰਨ ਲਿਆਂਦਾ ਸੀ ਤੇ ਨਵਾਂ ਕਾਨੂੰਨ ਪਹਿਲੀ ਵਾਰ ਪਿਛਲੇ ਸਾਲ ਸਥਾਨਕ ਚੋਣਾਂ ਵਿਚ ਲਾਗੂ ਕੀਤਾ ਗਿਆ ਸੀ।