ਸੁਲਤਾਨਪੁਰ ਲੋਧੀ, 30 ਅਗਸਤ (ਪੰਜਾਬ ਮੇਲ)- ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਦੀਆਂ ਚਿੰਤਾਵਾਂ ਵੀ ਵੱਧਣ ਲੱਗ ਪਈਆਂ ਹਨ। ਅੱਜ ਸਵੇਰੇ 7 ਵਜੇ ਤੋਂ ਬਿਆਸ ਦਰਿਆ ਵਿੱਚ 2 ਲੱਖ ਕਿਊਸਿਕ ਪਾਣੀ ਵਗ ਰਿਹਾ ਸੀ, ਜਿਹੜਾ ਬਾਅਦ ਵਿੱਚ ਚਾਰ ਹਜ਼ਾਰ ਕਿਊਸਿਕ ਤੋਂ ਟੱਪ ਗਿਆ। ਅੱਜ ਸਵੇਰੇ 7 ਵਜੇ ਤੋਂ ਦਰਿਆ ਵਿੱਚ ਪਾਣੀ ਵਧਣਾ ਸ਼ੁਰੂ ਹੋਇਆ, ਜਿਹੜਾ 11 ਵਜੇ ਤੱਕ 2 ਲੱਖ 12 ਹਜ਼ਾਰ ਕਿਊਸਿਕ ਹੋ ਗਿਆ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਅਤੇ ਦੋ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਨਾਲ ਲੋਕਾਂ ਦੀਆ ਮੁਸ਼ਕਲਾਂ ਵਧ ਜਾਣਗੀਆਂ।
ਬਿਆਸ ਦਰਿਆ ’ਚ ਪਾਣੀ ਦਾ ਵਧਿਆ ਪੱਧਰ
