#PUNJAB

ਬਾਬਾ ਫਰੀਦ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਐਵਾਰਡ ਲਈ ਚੋਣ

ਫਰੀਦਕੋਟ, 24 ਅਗਸਤ (ਪੰਜਾਬ ਮੇਲ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੂੰ ਇੰਟਰਨੈਸ਼ਨਲ ਗ੍ਰੀਨ ਯੂਨੀਵਰਸਿਟੀ ਐਵਾਰਡ 2024 ਲਈ ਚੁਣਿਆ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਇਹ ਐਵਾਰਡ ਵਾਤਾਵਰਨ ਦੀ ਬਿਹਤਰੀ ਲਈ ਉਪਰਾਲੇ ਕਰਨ ਲਈ ਦਿੱਤਾ ਜਾ ਰਿਹਾ ਹੈ। ਇਹ ਐਵਾਰਡ ਅੱਠਵੀਂ ਐੱਨ.ਵਾਈ.ਸੀ. ਗ੍ਰੀਨ ਸਕੂਲ ਕਾਨਫਰੰਸ 2024 ਵਿਚ ਦਿੱਤਾ ਜਾਵੇਗਾ, ਜੋ 23 ਤੇ 24 ਸਤੰਬਰ ਨੂੰ ਨਿਊਯਾਰਕ ਵਿਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸੈਸ਼ਨ ਵਿਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਗ੍ਰੀਨ ਯੂਨੀਵਰਸਿਟੀ ਐਵਾਰਡ-2024 ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦਾ ਪ੍ਰਮਾਣ ਹੋਵੇਗਾ। ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਕਾਰਨ ਇਸ ਦਾ ਕੈਂਪਸ ਵਾਤਾਵਰਨ ਪੱਖੀ ਬਣਾਇਆ ਗਿਆ ਹੈ।