#AMERICA

ਬਾਇਡਨ ਪ੍ਰਸ਼ਾਸਨ ਵੱਲੋਂ ਸੀ.ਐੱਸ.ਪੀ.ਏ. ਤਹਿਤ ਨੀਤੀਗਤ ਨਿਯਮਾਂ ‘ਚ ਬਦਲਾਅ ਦਾ ਐਲਾਨ

-ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ‘ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ’ (ਸੀ.ਐੱਸ.ਪੀ.ਏ.) ਦੇ ਤਹਿਤ ਕੁਝ ਸਥਿਤੀਆਂ ਵਿਚ ਪ੍ਰਵਾਸੀ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਨਾਲ ਇਕ ਨੀਤੀ ਮੈਨੂਅਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਭਾਵੇਂ ਛੋਟਾ ਹੈ ਪਰ ਇਸ ਨੂੰ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਇਕ ਅਹਿਮ ਕਦਮ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਦੀ ਵੀਜ਼ਾ ਪ੍ਰਾਪਤ ਕਰਨ ਲਈ ਉਮਰ ਸੀਮਾ ਨਿਕਲ ਚੁੱਕੀ ਹੈ, ਜਦੋਂ ਕਿ ਉਹ ਬੱਚਿਆਂ ਦੇ ਰੂਪ ਵਿਚ ਵੈਧ ਢੰਗ ਨਾਲ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਆਏ ਸਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਹਨ।
ਪਰਿਵਾਰ-ਪ੍ਰਯੋਜਿਤ ਜਾਂ ਰੁਜ਼ਗਾਰ-ਆਧਾਰਿਤ ਵੀਜ਼ਾ ਲਈ ਆਪਣੇ ਮਾਤਾ-ਪਿਤਾ ਦੀ ਮਨਜ਼ੂਰਸ਼ੁਦਾ ਅਰਜ਼ੀ ਦੇ ਆਧਾਰ ‘ਤੇ ਸੰਯੁਕਤ ਰਾਜ ਅਮਰੀਕਾ ਵਿਚ ਕਾਨੂੰਨੀ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਬਿਨੈਕਾਰ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਜੇਕਰ ਬਿਨੈਕਾਰ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ 21 ਸਾਲ ਦਾ ਹੋ ਜਾਂਦਾ ਹੈ, ਭਾਵ ਜੇਕਰ ਉਹ ਨਿਰਧਾਰਤ ਉਮਰ ਤੋਂ ਵੱਧ ਹੈ, ਤਾਂ ਉਹ ਆਮ ਤੌਰ ‘ਤੇ ਅਰਜ਼ੀ ਦੇ ਆਧਾਰ ‘ਤੇ ਮਾਪਿਆਂ ਨਾਲ ਰਹਿਣ ਦਾ ਹੱਕਦਾਰ ਨਹੀਂ ਹੈ। ਨਿਰਧਾਰਤ ਉਮਰ ਬੀਤ ਜਾਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਕਰੀਬ 2 ਲੱਖ ਲੋਕਾਂ ਦੀ ਅਗਵਾਈ ਕਰਨ ImproveDream.org ਦੇ ਦੀਪ ਪਟੇਲ ਨੇ ਕਿਹਾ ਕਿ ”ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਅਧਿਕਾਰਤ ਤੌਰ ‘ਤੇ ਨੀਤੀ ਵਿਚ ਬਦਲਾਅ ਕੀਤਾ ਹੈ, ਜਿਸ ਦੀ ਅਸੀਂ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਸੀ।
ਯੂ.ਐੱਸ.ਸੀ.ਆਈ.ਐੱਸ. ਸੀ.ਐੱਸ.ਪੀ.ਏ. ਦੀ ਉਮਰ ਨਿਰਧਾਰਤ ਕਰਨ ਲਈ ‘ਫਾਈਲਿੰਗ ਚਾਰਟ’ ਤਾਰੀਖ਼ਾਂ ਦੀ ਵਰਤੋਂ ਕਰੇਗਾ ਅਤੇ ਪਹਿਲਾਂ ਅਸਵੀਕਾਰ ਕੀਤੀਆਂ ਗਈਆਂ ਅਰਜ਼ੀਆਂ ਨੂੰ ਦੁਬਾਰਾ ਭਰਿਆ ਜਾ ਸਕਦਾ ਹੈ। ਇਨ੍ਹਾਂ ਪ੍ਰਵਾਸੀਆਂ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਲਈ ‘ਫਾਈਨਲ ਐਕਸ਼ਨ ਡੇਟ ਚਾਰਟ’ ਦੀ ਬਜਾਏ ‘ਫਾਈਲਿੰਗ ਚਾਰਟ ਦੀਆਂ ਤਾਰੀਖਾਂ’ ਦੀ ਵਰਤੋਂ ਕਰੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਵੀਜ਼ਾ ਬੁਲੇਟਿਨ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ ਕਿ ਵੀਜ਼ਾ ਨੰਬਰ ਕਦੋਂ ਉਪਲਬਧ ਹੋਵੇਗਾ। ਵੀਜ਼ਾ ਬੁਲੇਟਿਨ ਵਿਚ ਦੋ ਚਾਰਟ ਹੁੰਦੇ ਹਨ – ‘ਫਾਈਲਿੰਗ ਚਾਰਟ ਦੀਆਂ ਤਾਰੀਖਾਂ’ ਅਤੇ ‘ਅੰਤਿਮ ਕਾਰਵਾਈ ਤਾਰੀਖ਼ਾਂ ਚਾਰਟ’।

Leave a comment