ਸੈਕਰਾਮੈਂਟੋ, 29 ਅਕਤੂਬਰ (ਪੰਜਾਬ ਮੇਲ)- ਅਮਨਦੀਪ ਸਿੰਘ ਇੱਕ ਬਹੁਪੱਖੀ ਲੇਖਕ ਹਨ, ਜਿਨ੍ਹਾਂ ਨੇ ਤਿੰਨ ਭਾਸ਼ਾਵਾਂ ‘ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ’ ਵਿਚ ਸੱਤ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਯੂਰਪ ਅਤੇ ਅਮਰੀਕਾ ਦੇ ਸਫ਼ਰਾਂ ਬਾਰੇ ਇੱਕ ਖੋਜੀ ਲੇਖਕ ਵਜੋਂ ਲਿਖਿਆ ਹੈ ਅਤੇ ਦਰਦ ਭਰੀਆਂ ਕਵਿਤਾਵਾਂ, ਅਦ੍ਰਿਸ਼ ਪ੍ਰੇਮ ਕਹਾਣੀਆਂ ਅਤੇ ਦਿਲ ਨੂੰ ਛੂਹਣ ਵਾਲੇ ਲੇਖ ਰਚੇ ਹਨ। ਉਨ੍ਹਾਂ ਦੀ ਆਖਰੀ ਕਿਤਾਬ ‘ਕੁਦਰਤ’ ਵਿਗਿਆਨ ਦੇ ਐਟਮ ਸਿਧਾਂਤ ਅਤੇ ਅਧਿਆਤਮਕ ਬੁੱਧੀਮਾਨੀ ਦੀ ਖੋਜ ‘ਤੇ ਆਧਾਰਿਤ ਹੈ, ਜਿਸ ਵਿਚ ਉਹ ਮਨੁੱਖੀ ਅਸਤੀਤਵ ਅਤੇ ਪ੍ਰਭੂ ਦੀ ਸੱਚਾਈ ਨੂੰ ਖੋਜਦੇ ਹਨ ਅਤੇ ਬਹੁਤ ਸਾਰੇ ਉਦਾਹਰਨਾਂ ਨਾਲ ਅਧਿਆਤਮਿਕ ਤੌਰ ‘ਤੇ ਅਤੇ ਸਾਇੰਟੀਫਿਕ ਤੌਰ ‘ਤੇ ਇਸ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਸੈਕਰਾਮੈਂਟੋ ਵਿਖੇ ਮੁਹੱਬਤਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਅਮਨਦੀਪ ਸਿੰਘ ਦਾ ਭਰਪੂਰ ਸਵਾਗਤ ਕੀਤਾ। ਉਹ ਰਾਸ਼ਟਰੀ ਐਵਾਰਡ ਪ੍ਰਾਪਤ ਲੇਖਕ ਹਨ ਅਤੇ ਸਾਲ ਦੇ ਸਰਵੋਤਮ ਲੇਖਕ ਦਾ ਖ਼ਿਤਾਬ ਵੀ ਜਿੱਤ ਚੁੱਕੇ ਹਨ।
ਉਨ੍ਹਾਂ ਨੂੰ ਦੁਬਈ ਵਿਚ ਇੰਟਰਨੈਸ਼ਨਲ ਐਮੀਨੈਂਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ, ਜਿਸ ਵਿਚ ਉਨ੍ਹਾਂ ਨੂੰ ਸਾਲ 2022 ਦਾ ਬੈਸਟ ਲੇਖਕ ਦਾ ਅਵਾਰਡ ਉਨ੍ਹਾਂ ਦੀ ਕਿਤਾਬ ‘ਕੁਦਰਤ’ ਦੇ ਆਧਾਰ ‘ਤੇ ਦਿੱਤਾ ਗਿਆ ਹੈ।
ਉਨ੍ਹਾਂ ਦੀਆਂ ਦੋ ਕਿਤਾਬਾਂ ”ਹਿਜਰ ਦੀ ਪਰਿਕਰਮਾ” ਅਤੇ ”ਮਜਾਜੀ ਰੂਹਾਂ” ਹਰਿਆਣਾ ਸਾਹਿਤ ਅਕਾਦਮੀ ਐਵਾਰਡ ਲਈ ਨਾਮਜ਼ਦ ਹੋ ਚੁੱਕੀਆਂ ਹਨ।
ਅਮਨਦੀਪ ਸਿੰਘ ਬਾਅਦ ਵਿਚ ਆਪਣੀ ਦਰਦ ਭਰੀ ਜ਼ਿੰਦਗੀ ਦੀ ਸੱਚਾਈ ਲਿਖ ਕੇ ਇੱਕ ਬਹੁਪੱਖੀ ਲੇਖਕ ਵਜੋਂ ਉਭਰੇ…
ਹਰਿਆਣਾ ਦੇ ਕਿਸਾਨ, ਵਿਦੇਸ਼ ਯਾਤਰੀ ਅਤੇ ਜੀਵਨ ਦਰਸ਼ੀ ਅਮਨਦੀਪ ਸਿੰਘ ਦੇ ਜੀਵਨ ਦੀਆਂ ਕਹਾਣੀਆਂ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀਆਂ ਹਨ।
ਅਮਨਦੀਪ ਸਿੰਘ ਨੂੰ 28 ਅਕਤੂਬਰ 2023 ਨੂੰ ਅਸ਼ੋਕਾ ਹੋਟਲ, ਦਿੱਲੀ ਵਿਚ ਡਾਕਟਰੇਟ ਐਵਾਰਡ ਅਤੇ ਪਦਮ ਵਿਭੂਸ਼ਣ ਸਨਮਾਨ ਨਾਲ ਨਵਾਜਿਆ ਗਿਆ।
ਉਹ ਫ਼ਤੇਹਾਬਾਦ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਹਨ ਅਤੇ ਪੰਜਾਬ-ਹਰਿਆਣਾ ਹਾਈਕੋਰਟ ਬਾਰ ਚੰਡੀਗੜ੍ਹ ਦੇ ਮੈਂਬਰ ਵੀ ਹਨ।
ਇਸ ਸਮੇਂ ਉਹ ਪ੍ਰਗਤੀਸ਼ੀਲ ਲੇਖਕ ਸੰਘ ਦੇ ਜ਼ਿਲ੍ਹਾ ਫਤਿਹਾਬਾਦ ਦੇ ਪ੍ਰਧਾਨ ਵਜੋਂ ਆਪਣੀ ਸੇਵਾਵਾਂ ਦੇ ਰਹੇ ਹਨ.. ਭਰਤੀਸ਼ੀ ਲੇਖਕ ਸੰਘ ਦੀ ਪਹਿਲੀ ਅਗਵਾਈ ਸ਼੍ਰੀ ਮੁੰਛੀ ਪ੍ਰੇਮ ਚੰਦ ਦੀ ਅਧਿਅਕਸ਼ਤਾ ਵਿਚ 1936 ਨੂੰ ਕਰਾਈ ਗਈ ਸੀ।
ਬਹੁਪੱਖੀ ਲੇਖਕ ਅਮਨਦੀਪ ਸਿੰਘ ਸੈਕਰਾਮੈਂਟੋ ਵਿਖੇ ਮੁਹੱਬਤਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ

