#PUNJAB

ਬਲਜਿੰਦਰ ਮਾਨ ਵੱਲੋਂ ਕੈਮਲੂਪਸ ਕੈਨੇਡਾ ਲਾਇਬਰੇਰੀ ਲਈ ਪੁਸਤਕਾਂ ਭੇਟ

ਮਾਹਿਲਪੁਰ, 19 ਮਾਰਚ (ਪੰਜਾਬ ਮੇਲ)- ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਨਾਏ ਹੋਏ ਸਾਹਿਤਕਾਰ ਅਤੇ ਸੰਪਾਦਕ ਬਲਜਿੰਦਰ ਮਾਨ ਨੇ ਅੱਜ ਤਕ 25 ਮੌਲਿਕ, 40 ਸੰਪਾਦਿਤ ਅਤੇ 7 ਅਨੁਵਾਦਿਤ ਪੁਸਤਕਾਂ ਦਾ ਯੋਗਦਾਨ ਸਾਹਿਤ ਜਗਤ ਵਿਚ ਪਾਇਆ ਹੈ । ਪਿਛਲੇ 27 ਸਾਲ ਤੋਂ ਬੱਚਿਆਂ ਲਈ ਪੰਜਾਬੀ ਵਿਚ ਛਪਣ ਵਾਲਾ ਇੱਕੋ ਇੱਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਉਹਨਾਂ ਦੀ ਸੰਪਾਦਨਾ ਹੇਠ ਸਫਲਤਾ ਨਾਲ ਛਪ ਰਿਹਾ ਹੈ , ਜਿਸ ਕਰਕੇ ਇਸ ਰਸਾਲੇ ਦਾ ਨਾਮ ਿੰੲਡੀਅਾ ਬੁੱਕ ਅਾਫ ਿਰਕਰਡਜ਼ ਵਿੱਚ ਸ਼ਾਮਲ ਹੈ। ਉਨ੍ਹਾਂ ਵੱਲੋਂ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਬੱਚਿਅਾਂ ਦੀਆਂ 40 ਤੋਂ ਵੱਧ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਅਾਂ ਜਾ ਚੁੱਕੀਆਂ ਹਨ। ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਕੀਤੀਆਂ ਪੁਸਤਕਾਂ ਦਾ ਇੱਕ ਸੈਟ ਬਲਜਿੰਦਰ ਮਾਨ ਨੇ ਕੈਮਲੂਪਸ ਲਾਇਬ੍ਰੇਰੀ ਦੇ ਸੰਚਾਲਕ ਚੈਂਚਲ ਸਿੰਘ ਬੈਂਸ ਅਤੇ ਸਤਨਾਮ ਸਿੰਘ ਮਨਹਾਸ ਨੂੰ ਭੇਂਟ ਕੀਤਾ। ਇਸ ਮੌਕੇ ਰਸਾਲੇ ਦੀ ਪ੍ਰਬੰਧਕੀ ਸੰਪਾਦਕ ਪ੍ਰਿੰ. ਮਨਜੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿਚ ਬੱਚਿਆਂ ਅਤੇ ਪਾਠਕਾਂ ਨੂੰ ਵੱਧ ਤੋਂ ਵੱਧ ਪੁਸਤਕਾਂ ,ਰਸਾਲੇ ਪੜ੍ਹਨ ਦੀ ਪ੍ਰੇਰਣਾ ਦਿੱਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਖਮਨ ਸਿੰਘ ਆਰਟਿਸਟ ਨੇ ਨਿਭਾਈ। ਪੰਮੀ ਖੁਸ਼ਹਲਪੁਰੀ ਨੇ ਗੀਤਾਂ ਨਾਲ ਖੂਬ ਰੌਣਕ ਲਾਈ। ਇਸ ਮੌਕੇ ਬੀਬੀ ਰਣਜੀਤ ਕੌਰ ਹੇਅਰ, ਕੁਸ਼ਵਿੰਦਰ ਸਿੰਘ, ਮਨਿੰਦਰ ਕੌਰ ਮਨੀ, ਜਹਾਂਨ ਬੈਂਸ,ਜਸਵਿੰਦਰ ਕੌਰ ,ਬੱਗਾ ਸਿੰਘ ਆਰਟਿਸਟ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।

Leave a comment