ਰਾਮਾਂ ਮੰਡੀ, 24 ਫਰਵਰੀ (ਪੰਜਾਬ ਮੇਲ)- ਇਥੋਂ ਨੇੜਲੇ ਪਿੰਡ ਫੁੱਲੋ ਖਾਰੀ ਵਿੱਚ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਅੰਦਰ ਨਵੇਂ ਬਣੇ ਪਲਾਂਟ ਵਿੱਚ ਅੱਜ ਸਵੇਰੇ 6 ਵਜੇ ਤੇਲ ਦਾ ਪੰਪ ਲੀਕ ਹੋਣ ਕਾਰਨ ਅੱਗ ਲੱਗ ਗਈ। ਕਾਰਖਾਨੇ ਦੇ ਮੀਡੀਆ ਇੰਚਾਰਜ ਪੰਕਜ ਵਿਨਾਇਕ ਨੇ ਦੱਸਿਆ ਕਿ ਇਸ ਅੱਗ ’ਤੇ ਜਲਦੀ ਕਾਬੂ ਪਾ ਲਿਆ ਪਰ ਹਾਲੇ ਕਾਰਖਾਨੇ ਅੰਦਰ ਧੂੰਏਂ ਦੇ ਗੁਬਾਰ ਵਿਖਾਈ ਦੇ ਰਹੇ ਹਨ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੈ।
ਬਠਿੰਡਾ: ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ’ਚ ਭਿਆਨਕ ਅੱਗ ਲੱਗੀ
