#AMERICA

ਫੀਨਿਕਸ ‘ਚ ਗੈਸ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ; ਜਾਨੀ ਨੁਕਸਾਨ ਤੋਂ ਰਿਹਾਅ ਬਚਾਅ

-ਫਾਇਰ ਫਾਈਟਰਾਂ ਨੇ ਮੁਸ਼ਤੈਦੀ ਨਾਲ ਅੱਗ ‘ਤੇ ਕਾਬੂ ਪਾਇਆ
ਫ਼ੀਨਿਕਸ, 12 ਅਗਸਤ (ਹਰਦੀਪ ਸੋਢੀ/ਪੰਜਾਬ ਮੇਲ)- ਐਰੀਜ਼ੋਨਾ ਸੂਬੇ ਦੇ ਸ਼ਹਿਰ ਫ਼ੀਨਿਕਸ ਦੇ ਨਜ਼ਦੀਕ ਗੁਆਡਾਲੂਪੇ ਕਸਬੇ ਵਿਚ ਇਕ (ਸਮਾਲ) ਮੈਕਸੀਕਨ ਮਾਰਕੀਟ ਅਤੇ ਇੱਕ ਰਿਹਾਇਸ਼ੀ ਮਕਾਨ ਨੂੰ ਗੈਸ ਸਿਲੰਡਰ ਲੀਕ ਹੋਣ ਕਾਰਨ ਭਿਆਨਕ ਅੱਗ ਨੇ ਘੇਰ ਲਿਆ। ਫਾਇਰ ਵਿਭਾਗ ਨੂੰ ਫੋਨ ਕਰਦੇ-ਕਰਦੇ ਅੱਗ ਦੀਆਂ ਲਾਟਾਂ ਪੂਰੀ ਤਰ੍ਹਾਂ ਮੱਚ ਗਈਆਂ ਅਤੇ ਘਰ ਵਿਚੋਂ ਉਠੀ ਅੱਗ ਨੇ ਮਾਰਕੀਟ ਨੂੰ ਵੀ ਪੂਰੀ ਤਰ੍ਹਾਂ ਘੇਰ ਲਿਆ। ਉਪਰੰਤ ਸ਼ੈਰਿਫ ਡਿਪਾਰਟਮੇਂਟ, ਗੁਆਡਾਲੁਪੇ, ਟੈਂਪੀ ਅਤੇ ਫੀਨਿਕਸ ਦੇ ਫਾਇਰ ਫਾਈਟਰਾਂ, ਪੁਲਿਸ ਨੇ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਕੋਈ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਨਾ ਹੀ ਅੱਗ ਨੂੰ ਹੋਰ ਵਧਣ ਦਿੱਤਾ। ਜੇ ਅੱਗ ‘ਤੇ ਮੌਕੇ ਸਿਰ ਕਾਬੂ ਨਾ ਪਾਇਆ ਜਾਂਦਾ, ਤਾਂ ਟਾਊਨ ਦੇ ਕਮਿਊਨਿਟੀ ਹਾਊਸ ਅਤੇ ਮਾਰਕੀਟ ਦੇ ਨਾਲ ਲੱਗਦੀ ਕਾਰਾਂ ਦੀ ਵਰਕਸ਼ਾਪ ਵੀ ਲਪੇਟ ਵਿਚ ਆ ਸਕਦੀ ਸੀ, ਜਿੱਥੇ ਰਿਪੇਅਰ ਹੋਣ ਆਈਆਂ ਬਹੁਤ ਕਾਰਾਂ ਖੜ੍ਹੀਆਂ ਸਨ।