ਫਿਰੋਜ਼ਪੁਰ, 9 ਦਸੰਬਰ (ਪੰਜਾਬ ਮੇਲ)- ਬੀਐੱਸਐੱਫ ਨੇ ਅੱਜ ਸਵੇਰੇ ਪਿੰਡ ਰੋਹੇਲਾ ਹਾਜ਼ੀ ਨਾਲ ਲੱਗਦੇ ਖੇਤਾਂ ਵਿਚੋਂ ਛੋਟੇ ਡਰੋਨ ਨੂੰ ਹੋਲਡ ਅਤੇ ਰੀਲੀਜ਼ ਮਕੈਨਿਜ਼ਮ ਸਮੇਤ ਬਰਾਮਦ ਕੀਤਾ। ਇਹ ਡਰੋਨ ਚੀਨ ਦਾ ਬਣਿਆ ਕਵਾਡਕਾਪਟਰ ਹੈ। ਬੀਐੱਸਐੱਫ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਜਵਾਨਾਂ ਨੇ ਪਿੰਡ ਮੱਬੋ ਕੇ ਨੇੜੇ ਸ਼ੱਕੀ ਡਰੋਨ ਆਵਾਜ਼ ਸੁਣੀ ਤੇ ਉਸ ’ਤੇ ਗੋਲੀਆਂ ਦਾਗੀਆਂ। ਅੱਜ ਸਵੇਰੇ ਇਲਾਕੇ ਦੀ ਤਲਾਸ਼ੀ ਦੌਰਾਨ ਇਹ ਡਰੋਨ ਮਿਲਿਆ।
ਫ਼ਿਰੋਜ਼ਪੁਰ ਦੇ ਪਿੰਡ ਮੱਬੋ ਕੇ ਨੇੜੇ ਬੀਐੱਸਐੱਫ ਨੇ ਚੀਨੀ ਡਰੋਨ ਕੀਤਾ ਬਰਾਮਦ
