ਹਵਾਈ ਆਵਾਜਾਈ ਕੰਟਰੋਲਰਾਂ ਦੀ ਹੜਤਾਲ ਕਾਰਨ 3-4 ਜੁਲਾਈ ਨੂੰ ਤਿੰਨ ਲੱਖ ਯਾਤਰੀ ਹੋਣਗੇ ਪ੍ਰਭਾਵਿਤ
ਪੈਰਿਸ, 4 ਜੁਲਾਈ (ਪੰਜਾਬ ਮੇਲ)- ਫਰੈਂਚ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਹੜਤਾਲ ਕਾਰਨ 3-4 ਜੁਲਾਈ ਨੂੰ 1,500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਲਗਪਗ 300,000 ਯਾਤਰੀ ਪ੍ਰਭਾਵਿਤ ਹੋਏ ਹਨ। ਏਅਰਲਾਈਨਾਂ ਨੇ ਫਰੈਂਚ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਹੜਤਾਲ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਹੜਤਾਲ ਕਾਰਨ ਯੂਰਪ ਵਿਚ ਗਰਮੀ ਦੀਆਂ ਛੁੱਟੀਆਂ ਮਨਾਉਣ ਵਾਲੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਯੂਰਪ ਵਿਚ ਜ਼ਿਆਦਾਤਰ ਦੇਸ਼ਾਂ ਵਿਚ ਜੂਨ ਤੋਂ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਜੋ ਮੱਧ ਜੁਲਾਈ ਤੱਕ ਰਹਿੰਦਾ ਹੈ।
ਫਰੈਂਚ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਹੜਤਾਲ ਕਾਰਨ ਫਰਾਂਸ ਵਿਚ 1,500 ਤੋਂ ਵੱਧ ਉਡਾਣਾਂ ਰੱਦ
