ਫਰਿਜ਼ਨੋ, 14 ਮਈ (ਪੰਜਾਬ ਮੇਲ)- ਇੰਡੋ ਯੂ.ਐੱਸ. ਹੈਰੀਟੇਜ ਫਰਿਜ਼ਨੋ ਵੱਲੋਂ ਪੰਜਾਬੀ ਮਾਂ ਬੋਲੀ ਜਾਗਰੂਕਤਾ ਦਿਹਾੜਾ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਪੱਤਰਕਾਰ ਨੀਟਾ ਮਾਛੀਕੇ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿਚ ਪਹਿਲਗਾਮ ਹਮਲੇ ਅਤੇ ਭਾਰਤ-ਪਾਕਿਸਤਾਨ ਜੰਗ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਅਤੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਪੰਜਾਬੀ ਭਾਸ਼ਾ ਦੇ ਪ੍ਰਸਾਰ, ਪ੍ਰਚਾਰ ਅਤੇ ਨਿੱਘਾਰ ਬਾਰੇ ਖੁੱਲ੍ਹਕੇ ਗੱਲਬਾਤ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਰਾਜ ਬਰਾੜ ਵੱਲੋਂ ਇੱਕ ਧਾਰਮਿਕ ਗੀਤ ਰਾਹੀਂ ਕੀਤੀ ਗਈ।
ਬੁਲਾਰਿਆਂ ਵਿਚ ਮਾਣਯੋਗ ਸ਼ਖ਼ਸੀਅਤਾਂ ਪ੍ਰਿੰਸੀਪਲ ਦਲਜੀਤ ਸਿੰਘ (ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ), ਡਾ. ਅਰਜਨ ਸਿੰਘ ਜੋਸ਼ਨ, ਸਾਧੂ ਸਿੰਘ ਸੰਘਾ (ਕਨਵੀਨਰ ਇੰਡੋ ਯੂ.ਐੱਸ. ਹੈਰੀਟੇਜ), ਮਹਿੰਦਰ ਸਿੰਘ ਸੰਧਾਵਾਲੀਆ, ਡਾ. ਗੁਰਰੀਤ ਬਰਾੜ, ਹਰਨੇਕ ਸਿੰਘ ਲੋਹਗੜ੍ਹ, ਰਣਜੀਤ ਗਿੱਲ, ਕੁਲਵੰਤ ਕੌਰ, ਕਮਲਜੀਤ ਕੌਰ ਭੰਗਲ, ਪ੍ਰਵੀਨ ਸ਼ਰਮਾ (ਰੇਡੀਓ ਹੋਸਟ), ਸ਼ਾਇਰ ਹਰਜਿੰਦਰ ਕੰਗ, ਮਲਕੀਤ ਸਿੰਘ ਕਿੰਗਰਾ, ਕਹਾਣੀਕਾਰ ਕਰਮ ਸਿੰਘ ਮਾਨ, ਹਰਦੇਵ ਸਿੰਘ ਰਸੂਲਪੁਰ, ਗੁਰਬਖ਼ਸ਼ ਸਿੰਘ ਸਿੱਧੂ, ਸੰਤੋਖ ਮਿਨਹਾਸ, ਰਾਜ ਕਿਸ਼ਨਪੁਰਾ, ਇਕਬਾਲ ਸਿੰਘ ਸੇਖੋਂ, ਸੁਰਿੰਦਰ ਮੰਡਾਲੀ ਆਦਿ ਨੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਇਸਦੇ ਭਵਿੱਖ ਬਾਰੇ ਸੋਚਣ ਉਤੇ ਜ਼ੋਰ ਦਿੱਤਾ।
ਕਵੀ ਦਰਬਾਰ ਵਿਚ ਕਈ ਮਸ਼ਹੂਰ ਕਵੀਆਂ ਨੇ ਹਿੱਸਾ ਲਿਆ। ਰਣਜੀਤ ਗਿੱਲ ਤੇ ਗੁਰਦੀਪ ਧਾਲੀਵਾਲ ਨੇ ਬਾਪੂ ਕਰਨੈਲ ਕਵੀਸ਼ਰ ਦੀ ਕਵਿਸ਼ਰੀ ਪੇਸ਼ ਕਰਕੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸ. ਸਾਧੂ ਸਿੰਘ ਸੰਘਾ ਨੇ ਹਾਸਰਸ ਕਵਿਤਾ ਰਾਹੀਂ ਹਾਜ਼ਰੀਨ ਨੂੰ ਲੋਟਪੋਟ ਕਰ ਦਿੱਤਾ।
ਕਵੀ ਦਰਬਾਰ ਵਿਚ ਦਲਜੀਤ ਰਿਆੜ, ਸੁੱਖੀ ਧਾਲੀਵਾਲ, ਰੂਬੀ ਕੌਰ (ਕਰਮਨ), ਰਜਿੰਦਰ ਕੁਮਾਰ, ਹਰਜਿੰਦਰ ਢੇਸੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਭਰੀ। ਗਾਇਕ ਕਮਲਜੀਤ ਬੈਨੀਪਾਲ ਨੇ ਆਪਣੇ ਦੋ ਗੀਤ ਪੇਸ਼ ਕਰਕੇ ਸਮਾਗਮ ਵਿਚ ਸੰਗੀਤਕ ਰੰਗ ਭਰ ਦਿੱਤਾ।
ਇਸ ਮੌਕੇ ਸ਼ਾਇਰ ਸੁੱਖੀ ਧਾਲੀਵਾਲ ਦਾ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪ੍ਰਤੀ ਯੋਗਦਾਨ ਲਈ ਇੰਡੋ-ਯੂ.ਐੱਸ. ਹੈਰੀਟੇਜ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।
ਸਮਾਗਮ ਵਿਚ ਇੰਡੋ-ਅਮਰੀਕਨ ਹੈਰੀਟੇਜ ਫੋਰਮ, ਵਿਰਸਾ ਫਾਊਂਡੇਸ਼ਨ, ਖਾਲੜਾ ਪਾਰਕ ਵਾਲੇ ਬਾਬੇ, ਜੀ.ਐੱਚ.ਜੀ., ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਜਸਵਿੰਦਰ ਸਿੰਘ, ਹੈਰੀ (ਕੋਸਟ ਟੂ ਕੋਸਟ), ਕਰਮ ਸਿੰਘ ਸੰਘਾ ਆਦਿ ਅਤੇ ਫਰਿਜ਼ਨੋ ਦੀਆਂ ਹੋਰ ਵੀ ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਨੇ ਭਾਗ ਲਿਆ।
ਇਹ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਇੰਡੋ ਯੂ.ਐੱਸ. ਹੈਰੀਟੇਜ ਦੇ ਸਮੂਹ ਮੈਂਬਰ ਸਹਿਬਾਨ ਨਿਰਮਲ ਸਿੰਘ ਗਿੱਲ, ਸੰਤੋਖ ਸਿੰਘ ਢਿੱਲੋਂ, ਮਨਜੀਤ ਕੁਲਾਰ, ਰਾਜ ਵੈਰੋਕੇ, ਸਤਵੰਤ ਸਿੰਘ ਵਿਰਕ, ਰਣਜੀਤ ਗਿੱਲ, ਸਾਧੂ ਸਿੰਘ ਸੰਘਾ, ਕੁਲਵਿੰਦਰ ਸਿੰਘ ਢੀਂਡਸਾ, ਕਮਲਜੀਤ ਬੈਨੀਪਾਲ, ਪੁਸ਼ਪਿੰਦਰ ਪਾਤੜਾਂ, ਸੁਲੱਖਣ ਸਿੰਘ ਗਿੱਲ, ਨੀਟਾ ਮਾਛੀਕੇ, ਹੈਰੀ ਮਾਨ ਆਦਿ ਦਾ ਖ਼ਾਸ ਸਹਿਯੋਗ ਰਿਹਾ।
ਫਰਿਜ਼ਨੋ ‘ਚ ਪੰਜਾਬੀ ਮਾਂ ਬੋਲੀ ਜਾਗਰੂਕਤਾ ਦਿਹਾੜਾ ਯਾਦਗਾਰੀ ਹੋ ਨਿੱਬੜਿਆ
