#AMERICA

ਫਤਿਹ ਸਪੋਰਟਸ ਕਲੱਬ ਵੱਲੋਂ ਪਹਿਲਾ ਵਰਲਡ ਕਬੱਡੀ ਕੱਪ 5 ਅਕਤੂਬਰ ਨੂੰ ਸਟਾਕਟਨ ਵਿਖੇ

ਸਟਾਕਟਨ, 17 ਸਤੰਬਰ (ਪੰਜਾਬ ਮੇਲ)-ਫਤਿਹ ਸਪੋਰਟਸ ਕਲੱਬ ਵੱਲੋਂ ਪਹਿਲਾ ਵਰਲਡ ਕਬੱਡੀ ਕੱਪ ਯੂ.ਐੱਸ.ਏ.-2025 ਸਟਾਕਟਨ ਦੇ Adventist Health Arena ਵਿਖੇ ਕਰਵਾਇਆ ਜਾ ਰਿਹਾ ਹੈ। ਅਮਰੀਕਨ ਕਬੱਡੀ ਫੈਡਰੇਸ਼ਨ ਯੂ.ਐੱਸ.ਏ. ਦੇ ਸਹਿਯੋਗ ਨਾਲ 5 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਵਰਲਡ ਕਬੱਡੀ ਕੱਪ ‘ਚ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਣਗੇ।
ਕੈਲੀਫੋਰਨੀਆ ‘ਚ ਇਹ ਵਰਲਡ ਕਬੱਡੀ ਕੱਪ ਇਨਡੋਰ ਸਟੇਡੀਅਮ ‘ਚ ਪਹਿਲੀ ਵਾਰ ਹੋਵੇਗਾ, ਜਿਸ ਦੇ ਲਈ ਦਰਸ਼ਕਾਂ ਵਿਚ ਕਾਫੀ ਉਤਸ਼ਾਹ ਹੈ। ਫਤਿਹ ਸਪੋਰਟਸ ਕਲੱਬ ਵੱਲੋਂ ਇਸ ਅੰਤਰਰਾਸ਼ਟਰੀ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। ਇਸ ਮਹਾਂਕੁੰਭ ਨੂੰ ਦੇਖਣ ਲਈ ਟਿਕਟਾਂ ਵਿਕਰੀ ਲਈ ticketmaster.com ‘ਤੇ ਖੁੱਲ੍ਹ ਚੁੱਕੀਆਂ ਹਨ।
ਹੋਰ ਜਾਣਕਾਰੀ ਲੈਣ ਲਈ ਹਰਸਿਮਰਨ ਸੰਗਰਾਮ ਸਿੰਘ ਨੂੰ ਫੋਨ ਨੰਬਰ 209-735-0240 ਜਾਂ ਜੈਂਟੀ ਸਿੰਘ ਨੂੰ 209-513-0508 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।