#AMERICA

ਪੰਜਾਬ ਸਾਹਿਤ ਅਕਾਡਮੀ ਵੱਲੋਂ ਰਜਨੀ ਸੈਣੀ ਤੇ ਕਮਲਜੀਤ ਕੌਰ ਬੈਂਸ ਮਿਸਿਜ਼ ਪੰਜਾਬਣ ਈਵੈਂਟ ’ਤੇ ਸਨਮਾਨਿਤ

ਸੈਕਰਾਮੈਂਟੋ, 16 ਅਗਸਤ (ਪੰਜਾਬ ਮੇਲ)- ਏ.ਆਰ. ਸੈਣੀ ਗਲੈਮਰ ਵਰਲਡ ਦੇ ਐੱਮ.ਡੀ. ਮਰਹੂਮ ਅਮਨ ਸੈਣੀ ਦੀ ਪਤਨੀ ਰਜਨੀ ਸੈਣੀ ਅਤੇ ਟੀ.ਵੀ. ਐੱਨ.ਆਰ.ਆਈ. ਦੇ ਮਾਲਕ ਪਰਦੀਪ ਬੈਂਸ ਦੀ ਪਤਨੀ ਕਮਲਜੀਤ ਕੌਰ ਬੈਂਸ ਨੂੰ ਪੰਜਾਬ ਸਾਹਿਤ ਅਕਾਡਮੀ ਤੇ ਅਕਾਡਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਤੇ ਪ੍ਰਬੰਧਕ ਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਦੀ ਐਸੋਸੀਏਟ ਮੈਂਬਰ ਰਮਿੰਦਰ ਰੰਮੀ ਵੱਲੋਂ ਮਿਸਿਜ਼ ਪੰਜਾਬਣ ਵਰਲਡ ਵਾਈਡ ਈਵੈਂਟ ਮੌਕੇ ਮਾਝਾ ਥੀਏਟਰ ਵਿਖੇ ਸਰਟੀਫਿਕੇਟ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਦੇਸ਼ਾਂ ਵਿਚ ਪੰਜਾਬੀ, ਪੰਜਾਬੀਅਤ, ਪੰਜਾਬੀ ਵਿਰਸਾ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੀਤੇ ਗਏ ਉਪਰਾਲਿਆਂ ਸਦਕਾ ਕੀਤਾ ਗਿਆ।

Leave a comment