ਮਾਨਸਾ, 30 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਐਕਸ ‘ਤੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨਾਲ ਗੋਲੀਬਾਰੀ ਤੋਂ ਬਾਅਦ ਪ੍ਰੇਮਾ ਲਾਹੌਰੀਆ-ਵਿੱਕੀ ਗੌਂਡਰ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਪਾਸੋਂ 6 ਪਿਸਤੌਲ, 22 ਕਾਰਤੂਸ, 6 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੀ ਪਛਾਣ ਚਿੰਟੂ ਸੈਣੀ, ਨੀਰਜ, ਸਾਜਣ ਜੋਸ਼ੀ, ਕ੍ਰਿਸ਼ਨ ਉਰਫ਼ ਗੰਜਾ ਵਜੋਂ ਹੋਈ ਹੈ।