#INDIA

ਪੰਜਾਬ ਦੇ ਸੁਖਬੀਰ ਸੰਧੂ ਤੇ ਕੇਰਲ ਤੋਂ ਗਿਆਨੇਸ਼ ਕੁਮਾਰ ਨਵੇਂ election ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ, 14 ਮਾਰਚ (ਪੰਜਾਬ ਮੇਲ)- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਪੈਨਲ ਦੀ ਮੀਟਿੰਗ ਵਿੱਚ ਪੰਜਾਬ ਤੋਂ ਸਾਬਕਾ ਨੌਕਰਸ਼ਾਹ ਸੁਖਬੀਰ ਸੰਧੂ ਅਤੇ ਕੇਰਲ ਤੋਂ ਗਿਆਨੇਸ਼ ਕੁਮਾਰ ਨੂੰ ਨਵੇਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪੈਨਲ ਦੇ ਸਾਹਮਣੇ ਛੇ ਨਾਂ ਆਏ ਸਨ। ਉਨ੍ਹਾਂ ਕਿਹਾ, ‘ਇਸ ਕਮੇਟੀ ਵਿੱਚ ਸਰਕਾਰ ਕੋਲ ਬਹੁਮਤ ਹੈ। ਇੱਕ ਕੇਰਲ ਤੋਂ ਸ੍ਰੀ ਗਿਆਨੇਸ਼ ਕੁਮਾਰ ਅਤੇ ਪੰਜਾਬ ਤੋਂ ਸੁਖਬੀਰ ਸੰਧੂ ਨੂੰ ਚੋਣ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ।’