ਲੁਧਿਆਣਾ, 6 ਅਕਤੂਬਰ (ਪੰਜਾਬ ਮੇਲ)- ਪੰਜਾਬ ਵਿਚ ਜਲਦੀ ਹੀ ਇਕ ਹੋਰ ਏਅਰਪੋਰਟ ਖੁੱਲ੍ਹਣ ਦਾ ਰਾਹ ਪੱਧਰਾ ਹੋ ਸਕਦਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਹੈ ਕਿ ਬਿਊਰੋ ਆਫ਼ ਸਿਵਿਲ ਏਵੀਏਸ਼ਨ ਸਿਕਿਊਰਿਟੀ ਹਲਵਾਰਾ ਏਅਰਪੋਰਟ ਦੀ ਬਿਲਡਿੰਗ ਕਲੀਅਰੈਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਏਅਰਪੋਰਟ ਦਾ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ।
ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਏਅਰਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ।
ਪੰਜਾਬ ‘ਚ ਹਲਵਾਰਾ ਏਅਰਪੋਰਟ ਖੁੱਲ੍ਹਣ ਦਾ ਰਾਹ ਹੋ ਸਕਦੈ ਪੱਧਰਾ
