#PUNJAB

ਪੰਜਾਬ ’ਚ ਠੰਢ ਤੋਂ ਅਜੇ ਨਹੀਂ ਮਿਲੇਗੀ ਕੋਈ ਰਾਹਤ

ਚੰਡੀਗੜ੍ਹ, 20 ਜਨਵਰੀ (ਪੰਜਾਬ ਮੇਲ)- ਪੰਜਾਬ ਵਿੱਚ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਚਾਨਕ ਖਰਾਬ ਮੌਸਮ ਕਾਰਨ ਦਿਨ ਦਾ ਤਾਪਮਾਨ ਅਚਾਨਕ 6 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਠੰਢ ਦਾ ਨਵਾਂ ਦੌਰ ਆਉਣ ਵਾਲਾ ਹੈ। ਜਿਸ ਵਿੱਚ ਧੁੰਦ ਛਾਈ ਰਹੇਗੀ ਅਤੇ ਤਾਪਮਾਨ ਵਿੱਚ ਗਿਰਾਵਟ ਵੀ ਦੇਖਣ ਨੂੰ ਮਿਲੇਗੀ।
ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ‘ਚ ਅਚਾਨਕ ਆਈ ਤਬਦੀਲੀ ਕਾਰਨ ਰੇਲ ਆਵਾਜਾਈ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੰਬੀ ਦੂਰੀ ਦੀਆਂ ਟਰੇਨਾਂ ਲਗਾਤਾਰ ਲੇਟ ਹੋ ਰਹੀਆਂ ਹਨ।
ਦੂਜੇ ਪਾਸੇ ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਵੱਲੋਂ 23 ਜਨਵਰੀ ਤੱਕ ਸੰਘਣੀ ਧੁੰਦ ਦਾ ਅਲਰਟ ਹੈ। ਅਜੇ ਸੂਬੇ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਕਈ ਥਾਵਾਂ ’ਤੇ ਹਲਕੀ ਬੱਦਲਵਾਈ ਕਾਰਨ ਧੁੰਦ ਤੋਂ ਰਾਹਤ ਮਿਲੀ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਸਭ ਤੋ ਠੰਢਾ ਰਿਹਾ ਹੈ। ਬਠਿੰਡਾ ’ਚ ਤਾਪਮਾਨ 4 ਡਿਗਰੀ ਤੱਕ ਦਾ ਰਿਹਾ ਸੀ। ਫਿਲਹਾਲ ਅਜੇ ਸੂਬੇ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਰੈ।