ਲੁਧਿਆਣਾ, 20 ਜੂਨ (ਪੰਜਾਬ ਮੇਲ)- ਲੁਧਿਆਣਾ ਬੱਸ ਅੱਡਾ ਕੰਪਲੈਕਸ ’ਚ ਇਕ ਅਣਜਾਣ ਮਹਿਲਾ ਦੀ ਗਰਮੀ ਕਾਰਨ ਮੌਤ ਹੋ ਗਈ। ਉਹ ਪਿਛਲੇ 15 ਦਿਨਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰ ਰਹੀ ਸੀ। ਪੁਲਸ ਅਧਿਕਾਰੀਆਂ ਨੇ ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਜਾਂਚ-ਪੜਤਾਲ ਲਈ ਭੇਜ ਦਿੱਤਾ ਪਰ ਅਜੇ ਤੱਕ ਇਸ ਔਰਤ ਦਾ ਕੋਈ ਵੀ ਜਾਣ-ਪਛਾਣ ਵਾਲਾ ਸਾਹਮਣੇ ਨਹੀਂ ਆਇਆ। ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਅੱਜ ਤੋਂ 15 ਦਿਨ ਪਹਿਲਾਂ ਹੀ ਬੱਸ ਅੱਡਾ ਕੰਪਲੈਕਸ ’ਚ ਆਈ ਸੀ। ਇਸ ਦਾ ਕੋਈ ਪਤਾ ਨਹੀਂ ਕਿ ਕਿੱਥੋਂ ਆਈ ਹੈ। ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਅਤੇ ਦਿਨ-ਰਾਤ ਬੱਸ ਸਟੈਂਡ ਕੰਪਲੈਕਸ ’ਚ ਹੀ ਪਈ ਰਹਿੰਦੀ ਸੀ।