ਲੁਧਿਆਣਾ, 15 ਜੁਲਾਈ (ਪੰਜਾਬ ਮੇਲ)- ਜਲੰਧਰ ਵੈਸਟ ਸੀਟ ‘ਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਬਾਅਦ ਨਗਰ ਨਿਗਮ ਚੋਣਾਂ ਦੀ ਸੁਗਬਗਾਹਟ ਤੇਜ਼ ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿਚ ਨਗਰ ਨਿਗਮ ਦੇ ਮੇਅਰ ਦਾ ਕਾਰਜਕਾਲ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਅਪ੍ਰੈਲ ਦੇ ਵਿਚਕਾਰ ਪੂਰਾ ਹੋ ਗਿਆ ਹੈ।
ਜਿਥੋਂ ਤੱਕ ਨਿਯਮਾਂ ਦਾ ਸਵਾਲ ਹੈ, ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਪੂਰਾ ਹੋਣ ਦੇ 6 ਮਹੀਨੇ ਦੇ ਅੰਦਰ ਨਵੇਂ ਸਿਰੇ ਤੋਂ ਚੋਣ ਕਰਵਾਉਣਾ ਲਾਜ਼ਮੀ ਹੈ ਪਰ ਹੁਣ ਤੱਕ ਉਕਤ ਨਗਰ ਨਿਗਮਾਂ ਵਿਚ ਚੋਣ ਕਰਵਾਉਣ ਦੇ ਲਈ ਕੋਈ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਜਿਸਦੇ ਲਈ ਪਹਿਲਾ ਲੋਕਸਭਾ ਚੋਣ ਦੀ ਵਜ੍ਹਾ ਨਾਲ ਦੇਰੀ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਫਿਰ ਜਲੰਧਰ ਵੈਸਟ ਸੀਟ ‘ਤੇ ਉਪ ਚੋਣ ਦੀ ਘੋਸ਼ਣਾ ਕੀਤੀ ਗਈ। ਹੁਣ ਇਹ ਸੀਟ ਆਮ ਆਦਮੀ ਪਾਰਟੀ ਜਿੱਤ ਗਈ ਹੈ, ਤਾਂ ਸਿਆਸੀ ਗਲਿਆਰਿਆਂ ‘ਚ ਚਰਚਾ ਸ਼ੁਰੂ ਹੋ ਗਈ ਹੈ ਕਿ ਆਪਣੇ ਹੱਕ ਵਿਚ ਬਣੇ ਇਸ ਮਾਹੌਲ ਨੂੰ ਭੁਨਾਉਣ ਦੇ ਲਈ ਜਲਦ ਨਗਰ ਨਿਗਮ ਚੋਣ ਕਰਵਾ ਸਕਦੀ ਹੈ।
ਨਗਰ ਨਿਗਮ ਚੋਣ ਵਿਚ ਹੋ ਰਹੀ ਦੇਰੀ ਦੇ ਲਈ ਪਹਿਲਾ ਨਵੇਂ ਸਿਰੇ ਤੋਂ ਵਾਰਡਬੰਦੀ ਨਾ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਸੀ, ਜੋ ਪ੍ਰਕਿਰਿਆ ਫਾਈਨਲ ਹੋਣ ਵਿਚ ਕਾਫੀ ਦੇਰ ਲੱਗ ਗਈ, ਜਦ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਹੋ ਗਈ ਤਾਂ ਕੋਰਟ ਵਿਚ ਕੇਸ ਪੈਡਿੰਗ ਹੋਣ ਦੀ ਵਜਾ ਨਾਲ ਨਗਰ ਨਿਗਮ ਚੋਣ ਲਟਕ ਗਈਆਂ।