ਚੰਡੀਗੜ੍ਹ, 10 ਜੂਨ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਲਈ ਹਲਕਾ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਲੇ ਕਾਫ਼ੀ ਸਮਾਂ ਬਾਕੀ ਹੈ ਪਰ ਪਾਰਟੀ ਨੇ ਸਾਰੇ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਨਿਯੁਕਤੀ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਹੁਣੇ ਤੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਪ੍ਰਤੀ ਗੰਭੀਰ ਹੈ।
ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਗੌਤਮ ਗੁੱਡੂ ਸੇਠ (ਸੁਜਾਨਪੁਰ), ਬਰਿੰਦਰ ਸਿੰਘ ਛੋਟੇਪੁਰ (ਭੋਆ), ਗੁਰਵੀਰ ਸਿੰਘ ਰਾਜੂ (ਪਠਾਨਕੋਟ), ਅਮਰਜੀਤ ਸਿੰਘ ਡਾਡੇਕਟਵਾਲ (ਗੁਰਦਾਸਪੁਰ), ਹਰਸਿਮਰਨ ਕੌਰ ਬਾਜਵਾ (ਦੀਨਾਨਗਰ), ਪਰਮਜੀਤ ਸਿੰਘ ਘਵੱਦੀ (ਕਾਦੀਆਂ), ਅਸ਼ਵਨੀ ਕੁਮਾਰ ਮੁਕੇਰੀਆਂ (ਬਟਾਲਾ), ਮਨਜੀਤ ਸਿੰਘ ਚੀਮਾ ਬਟਾਲਾ (ਸ੍ਰੀ ਹਰਗੋਬਿੰਦਪੁਰ), ਬਲਪ੍ਰੀਤ ਸਿੰਘ ਰੋਜ਼ਰ (ਫਤਿਹਗੜ੍ਹ ਚੂੜੀਆਂ), ਟੀਨਾ ਚੌਧਰੀ (ਡੇਰਾ ਬਾਬਾ ਨਾਨਕ), ਸੰਦੀਪ ਸ਼ਰਮਾ ਸ਼ਾਹ (ਅਜਨਾਲਾ), ਪੰਕਜ ਚੌਹਾਨ (ਰਾਜਾਸਾਂਸੀ), ਨਵਰੂਪ ਸਿੰਘ ਡੱਲੇਕੇ (ਮਜੀਠਾ), ਰਣਜੀਤ ਸਿੰਘ ਢਿੱਲੋਂ ਰਾਣਾ ਗੰਡੀਵਿੰਡ (ਜੰਡਿਆਲਾ), ਕਮਲ ਸਹਿਗਲ (ਬਾਬਾ ਬਕਾਲਾ), ਬਲਬੀਰ ਸਿੰਘ ਬੱਬੀ ਪਹਿਲਵਾਨ (ਅਟਾਰੀ), ਵਿਨੈ ਮਹਾਜਨ (ਅੰਮ੍ਰਿਤਸਰ ਉੱਤਰੀ), ਹਰਪ੍ਰੀਤ ਸਿੰਘ ਪੱਟੀ (ਅੰਮ੍ਰਿਤਸਰ ਪੱਛਮੀ), ਸ਼ਿਵਾਨੀ ਸ਼ਰਮਾ (ਅੰਮ੍ਰਿਤਸਰ ਕੇਂਦਰੀ), ਵਿਕਾਸ ਸੋਨੀ (ਅੰਮ੍ਰਿਤਸਰ ਪੂਰਬੀ), ਬੇਅੰਤ ਸਿੰਘ ਸ਼ੇਰੋਂ (ਅੰਮ੍ਰਿਤਸਰ ਦੱਖਣੀ), ਯੁੱਧਵੀਰ ਸਿੰਘ ਸਰਲੀ (ਤਰਨਤਾਰਨ), ਸਰਬਜੀਤ ਸਿੰਘ ਸੋਨੂੰ ਜੰਡਿਆਲਾ (ਖੇਮਕਰਨ), ਵਿਕਾਸ ਸਾਂਗਰ (ਪੱਟੀ), ਨਰਿੰਦਰ ਸੰਧੂ (ਖਡੂਰ ਸਾਹਿਬ), ਕਰਨਜੀਤ ਸਿੰਘ ਮਿੱਠਾ (ਭੁਲੱਥ), ਹਰਜਿੰਦਰ ਸਿੰਘ ਚੌਹਾਨ (ਕਪੂਰਥਲਾ), ਹਰਪਾਲ ਸਿੰਘ ਤਰਨਤਾਰਨ (ਸੁਲਤਾਨਪੁਰ ਲੋਧੀ), ਡਾ. ਜਸਲੀਨ ਕੌਰ ਸੇਠੀ (ਫਗਵਾੜਾ), ਸੁਸ਼ੀਲ ਮਲਹੋਤਰਾ (ਫਿਲੌਰ), ਅੰਮ੍ਰਿਤਪਾਲ ਭੋਂਸਲੇ (ਨਕੋਦਰ), ਸਵਰਨ ਸਿੰਘ ਅਦੀਵਾਲ (ਸ਼ਾਹਕੋਟ), ਗੁਰਪ੍ਰੀਤ ਸਿੰਘ ਸੋਨੂੰ ਢੇਸੀ (ਕਰਤਾਰਪੁਰ), ਗੁਰਜੀਤ ਪਾਲ ਵਾਲੀਆ (ਆਦਮਪੁਰ), ਸੁਰੀਤਾ ਸ਼ਰਮਾ (ਜਲੰਧਰ ਪੱਛਮੀ), ਪੰਕਜ ਕਿਰਪਾਲ (ਜਲੰਧਰ ਕੇਂਦਰੀ ), ਕਮਲਜੀਤ ਬੰਗਾ (ਜਲੰਧਰ ਉੱਤਰੀ), ਸੁਖਦੇਵ ਸਿੰਘ ਰੋਪੜ (ਜਲੰਧਰ ਛਾਉਣੀ), ਸੁਖਦੇਵ ਸਿੰਘ ਰੰਧਾਵਾ ਬਟਾਲਾ (ਮੁਕੇਰੀਆਂ), ਅਸ਼ਵਨ ਭੱਲਾ (ਦਸੂਹਾ), ਰੋਹਿਤ ਜੋਸ਼ੀ (ਉੜਮੁੜ), ਰੋਹਨ ਚੱਢਾ (ਸ਼ਾਮ ਚੁਰਾਸੀ), ਵਿਪਨ ਤਨੇਜਾ (ਹੁਸ਼ਿਆਰਪੁਰ), ਵਿਸ਼ਵਨਾਥ ਬੰਟੀ (ਚੱਬੇਵਾਲ), ਅਮਰਜੀਤ ਸਿੰਘ ਭੁੱਲਰ ਰੋਪੜ (ਗੜ੍ਹਸ਼ੰਕਰ), ਪੁਸ਼ਪਿੰਦਰ ਸ਼ਰਮਾ (ਬੰਗਾ), ਦੀਪਇੰਦਰ ਸਿੰਘ ਰੰਧਾਵਾ (ਨਵਾਂਸ਼ਹਿਰ), ਕੁਲਜੀਤ ਸਿੰਘ ਬੇਦੀ (ਬਲਾਚੌਰ), ਕਮਲਜੀਤ ਚਾਵਲਾ (ਅਨੰਦਪੁਰ ਸਾਹਿਬ), ਕਮਲ ਕਿਸ਼ੋਰ ਸ਼ਰਮਾ (ਰੂਪਨਗਰ), ਸੁਰਜੀਤ ਸਿੰਘ ਸੀਓਤਾ (ਚਮਕੌਰ ਸਾਹਿਬ), ਰਾਜਵੰਤ ਰਾਏ ਸ਼ਰਮਾ (ਖਰੜ), ਗੁਰਕੀਮਤ ਸਿੰਘ ਸਿੱਧੂ (ਐੱਸ.ਏ.ਐੱਸ. ਨਗਰ), ਬਲਵਿੰਦਰ ਨਾਰੰਗ (ਡੇਰਾਬੱਸੀ), ਕਸਤੂਰੀ ਲਾਲ ਮਿੰਟੂ (ਬੱਸੀ ਪਠਾਣਾ), ਸਿਤਾਰ ਮੁਹੰਮਦ ਲਿਬੜਾ (ਫਤਿਹਗੜ੍ਹ ਸਾਹਿਬ), ਰਾਜਿੰਦਰ ਸਿੰਘ ਲੱਖਾ ਰੌਣੀ (ਅਮਲੋਹ), ਮਨਜੀਤ ਸ਼ਰਮਾ ਸਰਹਿੰਦ, ਰਣਜੀਤ ਸਿੰਘ ਤਰਖਾਣਮਾਜਰਾ (ਖੰਨਾ), ਸੁਰਿੰਦਰ ਸਿੰਘ ਹਰੀਪੁਰਾ (ਸਮਰਾਲਾ), ਬੰਤ ਸਿੰਘ ਦਬੁਰਜੀ (ਪਾਇਲ), ਇੰਦਰਜੀਤ ਗਰਗ ਜੌਲੀ (ਲੁਧਿਆਣਾ ਪੂਰਬੀ), ਪਰਮਪਾਲ ਸਿੰਘ ਤਖ਼ਤਪੁਰਾ (ਲੁਧਿਆਣਾ ਦੱਖਣੀ), ਡਾ. ਕਰਨ ਸੋਨੀ (ਆਤਮ ਨਗਰ), ਮਨੀਸ਼ ਭਾਰਦਵਾਜ (ਲੁਧਿਆਣਾ ਕੇਂਦਰੀ), ਰਮੇਸ਼ ਜੋਸ਼ੀ (ਲੁਧਿਆਣਾ ਪੱਛਮੀ), ਪਰਸ਼ੋਤਮ ਖ਼ਲੀਫ਼ਾ (ਲੁਧਿਆਣਾ ਉੱਤਰੀ), ਜਰਨੈਲ ਸਿੰਘ ਸ਼ਿਮਲਾਪੁਰੀ (ਸਾਹਨੇਵਾਲ), ਕੁਲਵਿੰਦਰ ਸਿੰਘ ਗਿੱਲ ਖੰਨਾ (ਗਿੱਲ), ਕਾਕਾ ਸਤਿੰਦਰ ਗਰੇਵਾਲ (ਦਾਖਾ), ਗੁਰਵੀਰ ਭੱਠਲ (ਰਾਏਕੋਟ), ਮਨਜੀਤ ਸਿੰਘ ਮਾਨ (ਜਗਰਾਓਂ), ਕੇ. ਕੇ. ਤਿਵਾੜੀ (ਨਿਹਾਲ ਸਿੰਘ ਵਾਲਾ), ਕਰਤਿੰਦਰ ਸਿੰਘ ਸਿੰਘਪੁਰਾ (ਬਾਘਾ ਪੁਰਾਣਾ), ਧਰੁਵ ਅਗਰਵਾਲ (ਮੋਗਾ), ਹਰਿੰਦਰ ਸਿੰਘ ਢੀਂਡਸਾ (ਧਰਮਕੋਟ), ਪਰਮਿੰਦਰ ਸਿੰਘ ਡਿੰਪਲ (ਜ਼ੀਰਾ), ਰੁਪਿੰਦਰ ਰੂਬੀ ਜਲਾਲਾਬਾਦ (ਫ਼ਿਰੋਜ਼ਪੁਰ ਸਿਟੀ), ਭੋਲਾ ਸਿੰਘ ਸਮਾਧ ਭਾਈ (ਫਿਰੋਜ਼ਪੁਰ ਦਿਹਾਤੀ), ਗੁਰਭੇਜ ਟਿੱਬੀ (ਗੁਰੂ ਹਰਸਹਾਏ), ਸਿਮਰਜੀਤ ਸਿੰਘ ਭੀਨਾ ਬਰਾੜ (ਜਲਾਲਾਬਾਦ), ਗੁਰਦੀਪ ਸਿੰਘ ਢਿੱਲੋਂ (ਫ਼ਾਜ਼ਿਲਕਾ), ਦੀਪਕ ਗਰਗ (ਅਬੋਹਰ), ਗੁਰਬੀਰ ਸਿੰਘ ਕਾਕੂ ਸੇਰੇਵਾਲੀ (ਬੱਲੂਆਣਾ), ਬਲਵੰਤ ਰਾਏ ਨਾਥ ਬਠਿੰਡਾ (ਲੰਬੀ), ਭਿੰਡਰ ਕੁਮਾਰ ਸ਼ਰਮਾ (ਗਿੱਦੜਬਾਹਾ), ਅਸ਼ੋਕ ਕੁਮਾਰ ਬਠਿੰਡਾ (ਮਲੋਟ), ਗੁਰੀਸ਼ ਲਾਲੀ ਛਾਬੜਾ (ਸ੍ਰੀ ਮੁਕਤਸਰ ਸਾਹਿਬ), ਰਵੀ ਗਰੇਵਾਲ (ਫ਼ਰੀਦਕੋਟ), ਅਰੁਣ ਵਧਾਵਨ (ਕੋਟਕਪੂਰਾ), ਕੇਵਲ ਕ੍ਰਿਸ਼ਨ ਅਗਰਵਾਲ (ਜੈਤੋ), ਰਾਜਵਿੰਦਰ ਸਿੰਘ ਸੀਤਲ (ਰਾਮਪੁਰਾ ਫੂਲ), ਧਨਜੀਤ ਸਿੰਘ ਧੰਨੀ (ਭੁੱਚੋ ਮੰਡੀ), ਰਿੰਪੀ ਸਰਦੂਲਗੜ੍ਹ (ਬਠਿੰਡਾ ਦਿਹਾਤੀ), ਤੇਜਾ ਮੌੜ (ਤਲਵੰਡੀ ਸਾਬੋ), ਗੁਰਪ੍ਰੀਤ ਸਿੰਘ ਵਿੱਕੀ ਮਾਨਸਾ (ਮੌੜ), ਮੋਹਿੰਦਰ ਸਿੰਘ ਭੋਲਾ (ਬਠਿੰਡਾ ਸ਼ਹਿਰੀ), ਅਵਤਾਰ ਸਿੰਘ ਗੋਨਿਆਣਾ (ਮਾਨਸਾ), ਕਿਰਨਜੀਤ ਸਿੰਘ ਗਹਿਰੀ (ਸਰਦੂਲਗੜ੍ਹ ), ਬਰਿੰਦਰ ਧਾਲੀਵਾਲ (ਬੁਢਲਾਡਾ), ਹੰਸ ਰਾਜ ਗੁਪਤਾ (ਲਹਿਰਾ), ਸਨਮੀਕ ਸਿੰਘ ਹੈਨਰੀ (ਦਿੜ੍ਹਬਾ), ਗੁਰਪਿਆਰਾ ਸਿੰਘ ਧੂਰਾ (ਸੁਨਾਮ), ਗੁਰਮੇਲ ਸਿੰਘ ਮਹਿਲ ਕਲਾਂ (ਧੂਰੀ), ਸਤਨਾਮ ਸਿੰਘ ਸੱਤਾ (ਸੰਗਰੂਰ), ਗੁਰਤੇਜ ਸਿੰਘ ਲੌਂਗੋਵਾਲ (ਭਦੌੜ), ਹਰਪਾਲ ਸੋਨੂੰ (ਬਰਨਾਲਾ), ਪ੍ਰਿਤਪਾਲ ਕੌਰ ਬਡਲਾ (ਮਹਿਲ ਕਲਾਂ), ਮੁਹੰਮਦ ਗੁਲਾਬ (ਮਾਲੇਰਕੋਟਲਾ), ਅਮਰਿੰਦਰ ਸਿੰਘ ਜੱਸੋਵਾਲ (ਅਮਰਗੜ੍ਹ), ਹਰੀ ਓਮ ਠਾਕੁਰ (ਪਟਿਆਲਾ ਦਿਹਾਤੀ), ਉਦੈਵੀਰ ਸਿੰਘ ਢਿੱਲੋਂ (ਪਟਿਆਲਾ), ਨਰਿੰਦਰ ਲਾਲੀ (ਨਾਭਾ), ਰਿੰਪਲ ਮਿੱਢਾ (ਰਾਜਪੁਰਾ), ਅਸ਼ਵਨੀ ਗੁਪਤਾ ਸਮਾਣਾ (ਘਨੌਰ), ਹਰਵਿੰਦਰ ਸਿੰਘ ਨਿੱਪੀ (ਸਨੌਰ), ਦਵਿੰਦਰ ਸਿੰਘ ਛਾਜਲੀ (ਸਮਾਣਾ) ਅਤੇ ਰਤਨਜੀਤ ਜਹਾਲਨ ਸਮਾਣਾ (ਸ਼ੁਤਰਾਣਾ) ਵਿਧਾਨ ਸਭਾ ਹਲਕਾ ਕੋਆਰਡੀਨੇਟਰ ਲਾਏ ਗਏ ਹਨ।
ਪੰਜਾਬ ਕਾਂਗਰਸ ਵੱਲੋਂ 117 ਵਿਧਾਨ ਸਭਾ ਹਲਕਾ ਕੋਆਰਡੀਨੇਟਰਾਂ ਦੀ ਸੂਚੀ ਕੀਤੀ ਜਾਰੀ
