#AMERICA

ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹਵੇਲੀ ਰੈਸਟੋਰੈਂਟ

-ਪੰਜਾਬੀ ਭੈਣ-ਭਰਾਵਾਂ ਦਾ ਉਚੇਚਾ ਹੰਭਲਾ
ਸੈਨਹੋਜ਼ੇ, 3 ਮਈ (ਪੰਜਾਬ ਮੇਲ)- ਬੇ-ਏਰੀਆ ਸੈਨਹੋਜ਼ੇ ਦੇ ਐਵਰਗ੍ਰੀਨ ਖੇਤਰ ‘ਚ ਰਾਜ ਗੋਰਾਇਆ ਅਤੇ ਹਰਮਨਜੋਤ ਗਿੱਲ, ਭੈਣ-ਭਰਾਵਾਂ ਨੇ ਆਪਣੇ ਮਾਪਿਆਂ ਦੇ ਆਸ਼ੀਰਵਾਦ ਨਾਲ ‘ਹਵੇਲੀ ਕਬਾਬ ਐਂਡ ਗਰਿੱਲ’ ਖੋਲ੍ਹ ਕੇ ਸਵਾਦਿਸ਼ਟ ਖਾਣਿਆਂ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਪੰਜਾਬੀਆਂ ਸਾਹਵੇਂ ਪੇਸ਼ ਕਰਕੇ ਇੱਕ ਨਵਾਂ ਅਗਾਜ਼ ਕੀਤਾ ਹੈ। ਹਵੇਲੀ ਕਬਾਬ ਐਂਡ ਗਰਿੱਲ 3227-ਸਾਊਥ ਵਾਇਟ ਰੋਡ, ਸੈਨਹੋਜ਼ੇ ਵਿਖੇ ਸਥਿਤ ਹੈ।
ਰਾਜ ਗੋਰਾਇਆ ਅਤੇ ਹਰਮਨਜੋਤ ਗਿੱਲ ਦੇ ਸੱਦੇ ‘ਤੇ ਰੈਸਟੋਰੈਂਟ ਦੇ ਅਗਾਜ਼ ਸਮੇਂ ਦੋਸਤਾਂ, ਮਿੱਤਰਾਂ, ਸਨੇਹੀਆਂ, ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਬੋਲਦਿਆਂ ਪ੍ਰਸਿੱਧ ਵਕਤਾ ਆਸ਼ਾ ਸ਼ਰਮਾ ਨੇ ਕਿਹਾ ਕਿ ਪੰਜਾਬੀ ਜਿਥੇ ਵੀ ਗਏ ਹਨ, ਉਨ੍ਹਾਂ ਆਪਣੀ ਮਿਹਨਤ, ਲਗਨ ਨਾਲ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਸ਼ਵੀ ਸੱਭਿਆਚਾਰ ‘ਚ ਆਪਣੀ ਵਿਸੇਸ਼ ਪਛਾਣ ਬਣਾਈ ਹੈ। ਰੈਸਟੋਰੈਂਟ ‘ਚ ਇੱਕ ਭਰਵੇਂ ਸਮਾਗਮ ਵਿਚ ਮੱਖਣ ਸਿੰਘ ਗੁਰਾਇਆ, ਸੁਰਿੰਦਰਜੀਤ ਗੁਰਾਇਆ, ਗੁਰਪ੍ਰੀਤ ਕੌਰ ਗੁਰਾਇਆ, ਇੰਦਰਜੀਤ ਕੌਰ ਗੁਰਾਇਆ, ਜਸਲੀਨ ਗੁਰਾਇਆ, ਗੁਰਨਾਮ ਗੁਰਾਇਆ, ਹਰਵਿੰਦਰ ਸਿੰਘ ਗਿੱਲ, ਟੇਕ ਗਿੱਲ, ਬਲਵਿੰਦਰ ਕੌਰ, ਬਚਿੱਤਰ ਸਿੰਘ ਗਿੱਲ, ਵਿਨੋਦ ਕੁਮਾਰ ਜਾਖੂ, ਵੀਨਾ ਰਾਣੀ, ਤੀਰਥ ਸਿੰਘ ਸੱਲ ਪਲਾਹੀ, ਰਜਿੰਦਰ ਸਿੰਘ ਸੱਲ ਪਲਾਹੀ, ਅਵਿਨਵ ਸਿੰਘ ਪਲਾਹੀ, ਸੁਕਰਿਤੀ ਸਿੰਘ, ਜਨਕ ਪਲਾਹੀ, ਹਰਮੋਹਨ ਸਿੰਘ ਅਤੇ ਹੋਰ ਰਿਸ਼ਤੇਦਾਰ ਅਤੇ ਸਬੰਧੀ ਹਾਜ਼ਰ ਸਨ। ਕੈਨੇਡਾ ਤੋਂ ਪਰਦੀਪ ਸਿੰਘ ਗਿੱਲ, ਹਰਪ੍ਰੀਤ ਕੌਰ, ਕਿਰਨਦੀਪ ਅਤੇ ਐੱਲ.ਏ. ਤੋਂ ਦੇਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਹਾਜ਼ਰੀਨ ਸਭਨਾਂ ਦਾ ਰਾਜ ਗੁਰਾਇਆ ਅਤੇ ਹਰਮਨਜੋਤ ਗਿੱਲ ਨੇ ਧੰਨਵਾਦ ਕੀਤਾ। ਸਮਾਗਮ ਦੌਰਾਨ ਪੰਜਾਬੀ ਗੀਤਾਂ ਅਤੇ ਡੀ.ਜੇ. ਦੀ ਛਹਿਬਰ ਲੱਗੀ ਅਤੇ ਪ੍ਰਾਹੁਣਿਆਂ ਨੂੰ ਸਵਾਦਿਸ਼ਟ ਖਾਣਾ ਪ੍ਰਬੰਧਕਾਂ ਵਲੋਂ ਪਰੋਸਿਆ ਗਿਆ।

Leave a comment