ਸੈਕਰਾਮੈਂਟੋ, 29 ਅਕਤੂਬਰ (ਪੰਜਾਬ ਮੇਲ)- ਪੰਜਾਬੀ ਗਾਇਕਾ ਸੁਖਵੰਤ ਕੌਰ ਸੁੱਖੀ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਚੈਨਲ ਦੇ ਸਟੂਡੀਓ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨਾਲ ਚੈਨਲ ਦੇ ਮੁਖੀ ਗੁਰਜਤਿੰਦਰ ਸਿੰਘ ਰੰਧਾਵਾ ਵੱਲੋਂ ਲੰਮੀ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਸੁਖਵੰਤ ਸੁੱਖੀ ਨੇ ਆਪਣੇ ਗਾਇਕੀ ਸਫਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੁਖਵੰਤ ਸੁੱਖੀ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ, ਜੋ ਉਨ੍ਹਾਂ ਨੇ ਅੱਜ ਤੱਕ ਪਹਿਲਾਂ ਕਿਸੇ ਨੂੰ ਨਹੀਂ ਦੱਸੀਆਂ ਸੀ। ਜ਼ਿਕਰਯੋਗ ਹੈ ਕਿ ਸੁਖਵੰਤ ਕੌਰ ਸੁੱਖੀ ਨੇ ਕਰਤਾਰ ਰਮਲਾ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਹਰਚਰਨ ਗਰੇਵਾਲ, ਦੀਦਾਰ ਸੰਧੂ, ਕੁਲਦੀਪ ਪਾਰਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉੱਚ ਕੋਟੀ ਦੇ ਗਾਇਕਾਂ ਨਾਲ ਹਿੱਟ ਡਿਊਟ ਗੀਤ ਗਾਏ ਹਨ।
ਪੰਜਾਬੀ ਗਾਇਕਾ ਸੁਖਵੰਤ ਕੌਰ ਸੁੱਖੀ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਚੈਨਲ ਦੇ ਸਟੂਡੀਓ ਵਿਖੇ ਪਹੁੰਚੇ

