#PUNJAB

ਪੰਚਾਇਤ ਚੋਣਾਂ: ਨਾਮਜ਼ਦਗੀਆਂ ਦੀ ਵਾਪਸੀ ਪਿੱਛੋਂ ਨਿੱਖਰੀ ਉਮੀਦਵਾਰਾਂ ਦੀ ਸਥਿਤੀ

– ਪਟਿਆਲਾ ਜ਼ਿਲ੍ਹੇ ਵਿਚ 324 ਸਰਪੰਚ ਅਤੇ 3733 ਪੰਚ ਬਿਨਾਂ ਮੁਕਾਬਲਾ ਜੇਤੂ
– ਸਰਪੰਚੀ ਦੇ 1843 ਅਤੇ ਪੰਚੀ ਦੇ 4971 ਉਮੀਦਵਾਰ ਮੈਦਾਨ ‘ਚ
ਪਟਿਆਲਾ, 8 ਅਕਤੂਬਰ (ਪੰਜਾਬ ਮੇਲ)- ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ਼ ਲੰਘਣ ਉਪਰੰਤ ਪਟਿਆਲਾ ਜ਼ਿਲ੍ਹੇ ਵਿਚ ਪੰਚਾਇਤ ਉਮੀਦਵਾਰਾਂ ਸਬੰਧੀ ਸਥਿਤੀ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਆ ਗਈ ਹੈ।
ਪਟਿਆਲਾ ਜ਼ਿਲ੍ਹੇ ਵਿਚ 1022 ਪੰਚਾਇਤਾਂ ਹਨ, ਜਿਨ੍ਹਾਂ ਵਿਚ 324 ਸਰਪੰਚ ਅਤੇ 3733 ਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਮਗਰੋਂ ਹੁਣ ਜ਼ਿਲ੍ਹੇ ਦੇ ਦਸ ਬਲਾਕਾਂ ਵਿਚ ਸਰਪੰਚੀ ਦੇ 1843 ਅਤੇ ਪੰਚੀ ਦੇ 4971 ਉਮੀਦਵਾਰ ਮੈਦਾਨ ਵਿਚ ਹਨ।
ਇਨ੍ਹਾਂ ਦੀ ਸਿਆਸੀ ਕਿਸਮਤ ਦਾ ਫੈਸਲਾ 15 ਅਕਤੂਬਰ ਦੀ ਸ਼ਾਮ ਨੂੰ ਹੋਵੇਗਾ, ਜਦੋਂ ਵੋਟਾਂ ਪੈਣ ਮਗਰੋਂ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ।