ਚੰਡੀਗੜ੍ਹ, 26 ਸਤੰਬਰ (ਪੰਜਾਬ ਮੇਲ)-ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਕੇ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਐਨ ਪਹਿਲਾਂ ਬੁੱਧਵਾਰ ਨੂੰ ਵੱਡਾ ਪੁਲਿਸ ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸੂਬਾ ਸਰਕਾਰ ਨੇ ਦੋ ਵੱਖ-ਵੱਖ ਹੁਕਮਾਂ ਵਿਚ ਪੰਜਾਬ ਭਰ ‘ਚ 11 ਆਈ.ਏ.ਐੱਸ., 22 ਆਈ.ਪੀ.ਐੱਸ. ਤੇ 38 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈ.ਏ.ਐੱਸ. ਅਧਿਕਾਰੀ ਵਿਜੈ ਨਾਮਦਿਓਰਾਓ ਜ਼ਾਦੇ ਨੂੰ ਵਿੱਤ ਵਿਭਾਗ ‘ਚ ਸਕੱਤਰ (ਖਰਚਾ), ਸ਼੍ਰੀਮਤੀ ਗੌਰੀ ਪਰਾਸ਼ਰ ਜੋਸ਼ੀ ਨੂੰ ਵਿਸ਼ੇਸ਼ ਸਕੱਤਰ ਪ੍ਰਸੋਨਲ, ਸਨਯਮ ਅਗਰਵਾਲ ਨੂੰ ਡਾਇਰੈਕਟਰ ਉੱਚੇਰੀ ਸਿੱਖਿਆ, ਨਵਜੋਤ ਪਾਲ ਸਿੰਘ ਰੰਧਾਵਾ ਨੂੰ ਕਮਿਸ਼ਨਰ ਨਗਰ ਨਿਗਮ ਬਠਿੰਡਾ, ਗੁਲਪ੍ਰੀਤ ਸਿੰਘ ਔਲਖ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ, ਅੰਕੁਰਜੀਤ ਸਿੰਘ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ, ਨਿਕਾਸ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ, ਹਰਜਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਲੁਧਿਆਣਾ, ਦਿਵਿਆ ਨੂੰ ਐੱਸ.ਡੀ.ਐੱਮ. ਗੁਰੂ ਹਰ ਸਹਾਏ, ਵਿਵੇਕ ਕੁਮਾਰ ਮੋਦੀ ਨੂੰ ਐੱਸ.ਡੀ.ਐੱਮ. ਆਦਮਪੁਰ ਅਤੇ ਕ੍ਰਿਸ਼ਨ ਪਾਲ ਰਾਜਪੂਤ ਨੂੰ ਐੱਸ.ਡੀ.ਐੱਮ. ਅਬੋਹਰ ਲਾਇਆ ਗਿਆ ਹੈ।
ਸੂਬਾ ਸਰਕਾਰ ਨੇ ਪੁਲਿਸ ਵਿਚ ਵੀ 22 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈ.ਪੀ.ਐੱਸ. ਅਧਿਕਾਰੀ ਨੌਨਿਹਾਲ ਸਿੰਘ ਨੂੰ ਏ.ਡੀ.ਜੀ.ਪੀ. ਇੰਟਰਨਲ ਵਿਜੀਲੈਂਸ ਸੈੱਲ ਪੰਜਾਬ, ਐੱਸ.ਪੀ.ਐੱਸ. ਪਰਮਾਰ ਨੂੰ ਏ.ਡੀ.ਜੀ.ਪੀ. ਲਾਅ ਐਂਡ ਆਰਡਰ, ਧਨਪ੍ਰੀਤ ਕੌਰ ਨੂੰ ਆਈ.ਜੀ. ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਮਨਦੀਪ ਸਿੰਘ ਸਿੱਧੂ ਨੂੰ ਡੀ.ਆਈ.ਜੀ. ਪਟਿਆਲਾ ਰੇਂਜ, ਰਣਜੀਤ ਸਿੰਘ ਢਿੱਲੋਂ ਨੂੰ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਰਾਜਪਾਲ ਸਿੰਘ ਨੂੰ ਡੀ.ਆਈ.ਜੀ. ਪੀ.ਏ.ਪੀ.-2, ਟ੍ਰੇਨਿੰਗ ਜਲੰਧਰ ਤੇ ਡੀ.ਆਈ.ਜੀ. ਐੱਨ.ਆਰ.ਆਈ. ਪੰਜਾਬ, ਅਜੈ ਮੌਲਜਾ ਨੂੰ ਡੀ.ਆਈ.ਜੀ. ਐੱਸ.ਟੀ.ਐੱਫ. ਬਠਿੰਡਾ, ਹਰਚਰਨ ਸਿੰਘ ਨੂੰ ਡੀ.ਆਈ.ਜੀ. ਬਠਿੰਡਾ ਰੇਂਜ, ਹਰਜੀਤ ਸਿੰਘ ਨੂੰ ਡੀ.ਆਈ.ਜੀ. ਵਿਜੀਲੈਂਸ ਬਿਊਰੋ ਪੰਜਾਬ, ਜੇ. ਏਲੀਚੇਰੀਅਨ ਨੂੰ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਅਲਕਾ ਮੀਨਾ ਨੂੰ ਡੀ.ਆਈ.ਜੀ. ਪਰਸੋਨਲ ਪੰਜਾਬ, ਸਤਿੰਦਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ, ਹਰਮਨਬੀਰ ਸਿੰਘ ਗਿੱਲ ਨੂੰ ਸੰਯੁਕਤ ਡਾਇਰੈਕਟਰ ਐੱਮ.ਆਰ.ਐੱਸ.ਪੀ. ਪੀ.ਏ. ਫਿਲੌਰ, ਅਸ਼ਵਨੀ ਕਪੂਰ ਨੂੰ ਡੀ.ਆਈ.ਜੀ. ਫਰੀਦਕੋਟ ਰੇਂਜ, ਸੁਖਵੰਤ ਸਿੰਘ ਗਿੱਲ ਨੂੰ ਡੀ.ਆਈ.ਜੀ. ਇੰਟੈਲੀਜੈਂਸ-1 ਪੰਜਾਬ, ਵਿਵੇਕਸ਼ੀਲ ਸੋਨੀ ਨੂੰ ਕਮਾਂਡੈਂਟ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਅੰਕੁਰ ਗੁਪਤਾ ਨੂੰ ਡੀ.ਸੀ.ਪੀ. ਲਾਅ ਐਂਡ ਆਰਡਰ ਜਲੰਧਰ, ਸ਼ੁਭਮ ਅਗਰਵਾਲ ਨੂੰ ਡੀ.ਸੀ.ਪੀ. ਇਨਵੈਸਟੀਗੇਸ਼ਨ ਲੁਧਿਆਣਾ, ਅਭਿਮਨਿਊ ਰਾਣਾ ਨੂੰ ਡੀ.ਸੀ.ਪੀ. ਸਿਟੀ ਅੰਮ੍ਰਿਤਸਰ, ਅਜੈ ਗਾਂਧੀ ਨੂੰ ਐੱਸ.ਐੱਸ.ਪੀ. ਮੋਗਾ ਅਤੇ ਆਦਿਤਿਆ ਨੂੰ ਡੀ.ਸੀ.ਪੀ. ਹੈੱਡ ਕੁਆਰਟਰ ਜਲੰਧਰ ਲਗਾਇਆ ਗਿਆ ਹੈ।