ਐੱਸ.ਸੀ.ਓ. ‘ਚ ਹਿੱਸਾ ਲੈਣ ਲਈ 29 ਅਗਸਤ ਨੂੰ ਕਰ ਸਕਦੈ ਨੇ ਚੀਨ ਦਾ ਦੌਰਾ
-ਦੋਸਤੀ ਅਤੇ ਏਕਤਾ ਦਾ ਪ੍ਰਤੀਕ ਹੋਵੇਗਾ ਸਮਾਗਮ : ਚੀਨ
ਬੀਜਿੰਗ, 8 ਅਗਸਤ (ਪੰਜਾਬ ਮੇਲ)- ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿਆਨਜਿਨ ‘ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸ਼ਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਰਸਮੀ ਤੌਰ ‘ਤੇ ਸਵਾਗਤ ਕੀਤਾ ਹੈ। ਚੀਨ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਇਹ ਸਮਾਗਮ ਏਕਤਾ ਅਤੇ ਦੋਸਤੀ ਦਾ ਪ੍ਰਤੀਕ ਹੋਵੇਗਾ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ, ”ਚੀਨ ਪ੍ਰਧਾਨ ਮੰਤਰੀ ਮੋਦੀ ਦਾ ਐੱਸ.ਸੀ.ਓ. ਤਿਆਨਜਿਨ ਸੰਮੇਲਨ ‘ਚ ਸਵਾਗਤ ਕਰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਰੀਆਂ ਧਿਰਾਂ ਦੇ ਸਾਂਝੇ ਯਤਨਾਂ ਨਾਲ ਇਹ ਸੰਮੇਲਨ ਏਕਤਾ, ਦੋਸਤੀ ਅਤੇ ਠੋਸ ਨਤੀਜਿਆਂ ਦਾ ਪ੍ਰਤੀਕ ਬਣੇਗਾ। ਐੱਸ.ਸੀ.ਓ. ਹੁਣ ਵਿਕਾਸ ਦੇ ਇੱਕ ਨਵੇਂ ਪੜਾਅ ਵਿਚ ਦਾਖਲ ਹੋਵੇਗਾ, ਜਿੱਥੇ ਮੈਂਬਰ ਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਏਕਤਾ ਅਤੇ ਮਿਲ ਕੇ ਕੰਮ ਕਰਨਗੇ ਅਤੇ ਬਿਹਤਰ ਨਤੀਜੇ ਪ੍ਰਾਪਤ ਕਰਨਗੇ।”
ਗੁਓ ਜਿਆਕੁਨ ਨੇ ਕਿਹਾ ਕਿ ਇਸ ਵਿਚ 10 ਕੌਮਾਂਤਰੀ ਸੰਗਠਨਾਂ ਦੇ ਮੁਖੀਆਂ ਸਣੇ ਐੱਸ.ਸੀ.ਓ. ਮੈਂਬਰ ਦੇਸ਼ਾਂ ਅਤੇ 20 ਤੋਂ ਵੱਧ ਦੇਸ਼ਾਂ ਦੇ ਆਗੂ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਐੱਸ.ਸੀ.ਓ. ਤਿਆਨਜਿਨ ਸੰਮੇਲਨ ਐੱਸ.ਸੀ.ਓ. ਦੀ ਸਥਾਪਨਾ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ ਹੋਵੇਗਾ।
ਦੱਸ ਦਈਏ ਕਿ ਸ਼੍ਰੀ ਮੋਦੀ ਦੇ 29 ਅਗਸਤ ਨੂੰ ਜਾਪਾਨ ਦੇ ਦੌਰੇ ‘ਤੇ ਜਾਣ ਦੀ ਉਮੀਦ ਹੈ ਅਤੇ ਯਾਤਰਾ ਖ਼ਤਮ ਕਰਨ ਤੋਂ ਬਾਅਦ ਉਹ ਐੱਸ.ਸੀ.ਓ. ਸੰਮੇਲਨ ਲਈ ਚੀਨੀ ਸ਼ਹਿਰ ਤਿਆਨਜਿਨ ਜਾਣਗੇ। ਹਾਲਾਂਕਿ ਪ੍ਰਧਾਨ ਮੰਤਰੀ ਦੇ ਜਾਪਾਨ ਅਤੇ ਚੀਨ ਦੌਰੇ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਮੋਦੀ ਹੁਣ ਤੱਕ ਪੰਜ ਵਾਰ ਚੀਨ ਦਾ ਦੌਰਾ ਕਰ ਚੁੱਕੇ ਹਨ। ਅਮਰੀਕਾ ਵੱਲੋਂ ਭਾਰਤ ਉੱਤੇ ਰੂਸੀ ਤੇਲ ਖ਼ਰੀਦਣ ਤੇ ਵਧਾਏ ਜਾ ਰਹੇ ਦਬਾਅ ਦੇ ਦਰਮਿਆਨ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਚੀਨ ਤਿਆਰ;
