ਸਰੀ, 11 ਜੂਨ (ਹਰਦਮ ਮਾਨ/ਪੰਜਾਬ ਮੇਲ)- ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਕਾਰਜਸ਼ੀਲ ਸਾਹਿਤਕਾਰਾਂ, ਕਲਮਕਾਰਾਂ ਅਤੇ ਮਾਂ ਬੋਲੀ ਦੇ ਪਿਆਰਿਆਂ ਲਈ ਇਕ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਇਸ ਡਾਇਰੈਕਟਰੀ ਵਿਚ ਭਾਰਤ ਨੂੰ ਛੱਡ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ, ਯੂਰਪ ਆਦਿ ਦੇਸ਼ਾਂ ਦੇ ਪੰਜਾਬੀ ਸਾਹਿਤਕਾਰ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਸਾਰੇ ਅਦੀਬਾਂ ਨੂੰ ਬੇਨਤੀ ਹੈ ਕਿ ਇਕ ਮਹੀਨੇ ਦੇ ਅੰਦਰ ਅੰਦਰ ਆਪਣੇ ਬਾਰੇ ਜਾਣਕਾਰੀ ਭੇਜਣ ਦੀ ਅਪੀਲ ਕੀਤੀ ਹੈ। ਸਾਹਿਤਕਾਰਾਂ ਨੂੰ ਆਪਣਾ ਨਾਮ, ਜਨਮ ਮਿਤੀ, ਜਨਮ ਸਥਾਨ, ਮਾਤਾ ਪਿਤਾ ਦਾ ਨਾਂ, ਕਿੱਤਾ, ਪੁਸ਼ਤਨੀ ਪਿੰਡ ਅਤੇ ਦੇਸ਼, ਛਪੀਆਂ ਪੁਸਤਕਾਂ ਅਤੇ ਵਰ੍ਹਾ, ਇਨਾਮ-ਸਨਮਾਨ, ਪੂਰਾ ਪਤਾ, ਇਕ ਰੰਗਦਾਰ ਫੋਟੋ, ਮੋਬਾਇਲ ਫੋਨ, ਈਮੇਲ ਦੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ।
ਇਹ ਜਾਣਕਾਰੀ ਇਕ ਮਹੀਨੇ ਦੇ ਅੰਦਰ ਅੰਦਰ ਡਾ. ਜਸਬੀਰ ਸਿੰਘ ਸਰਨਾ ਨੂੰ WhatsApp. 09906566604, Email jbsingh.801@gmail.com ਉੱਪਰ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ WhatsApp. 919417533060, Email gumtalacs@gmail.com ਉੱਪਰ ਭੇਜੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਅਦਬਨਾਮਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਦੋ ਐਡੀਸ਼ਨ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ।