ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਕੇਂਦਰ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮਾਰਕ ਲਈ ਪਰਿਵਾਰ ਨੂੰ ਰਾਜਘਾਟ ‘ਚ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਜ਼ਮੀਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸਮਾਰਕ ਬਣਨ ਲਈ ਤੈਅ ਕੀਤੀ ਜ਼ਮੀਨ ਦੇ ਕੋਲ ਦਿੱਤੀ ਗਈ ਹੈ। ਕੇਂਦਰ ਵੱਲੋਂ ਸਮਾਰਕ ਬਣਾਉਣ ਲਈ ਗਠਿਤ ਕੀਤੇ ਟਰੱਸਟ ਨੂੰ 25 ਲੱਖ ਰੁਪਏ ਦੀ ਰਕਮ ਵੀ ਦਿੱਤੀ ਜਾਵੇਗੀ, ਜੋ ਕਿ ਸਮਾਰਕ ਦੇ ਨਿਰਮਾਣ ‘ਤੇ ਖਰਚ ਕੀਤੀ ਜਾਵੇਗੀ। ਸਮਾਰਕ ਬਣਾਉਣ ਲਈ ਜ਼ਮੀਨ ਦੇਣ ਦਾ ਫ਼ੈਸਲਾ ਸ਼ਹਿਰੀ ਵਿਕਾਸ ਮੰਤਰਾਲੇ ਅਤੇ ਸੀ.ਪੀ.ਡਬਲਯੂ.ਡੀ. ਵੱਲੋਂ ਰਲ ਕੇ ਲਿਆ ਜਾਂਦਾ ਹੈ। ਹੁਣ ਇਸ ਮਾਮਲੇ ‘ਚ ਡਾ. ਮਨਮੋਹਨ ਸਿੰਘ ਦੇ ਪਰਿਵਾਰ ਵੱਲੋਂ ਟਰੱਸਟ ਬਣਾਇਆ ਜਾਵੇਗਾ, ਜਿਸ ਤੋਂ ਬਾਅਦ ਜ਼ਮੀਨ ਅਧਿਕਾਰਕ ਤੌਰ ‘ਤੇ ਸਮਾਰਕ ਲਈ ਦਿੱਤੀ ਜਾਵੇਗੀ।
ਪ੍ਰਣਬ ਮੁਖਰਜੀ ਦੀ ਸਮਾਰਕ ਕੋਲ ਬਣੇਗੀ ਡਾ. ਮਨਮੋਹਨ ਸਿੰਘ ਦੀ ਯਾਦਗਾਰ
![](https://punjabmailusa.com/wp-content/uploads/2024/12/Dr.-Manmohan-Singh-561x564.jpg)