#SPORTS

ਪੈਰਿਸ ਓਲੰਪਿਕਸ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ‘ਚ ਹਾਰੀ; ਭਾਰਤ ਦੀ ਚੁਣੌਤੀ ਖਤਮ

-ਭਜਨ ਕੌਰ ਸ਼ੂਟ ਆਫ ਵਿਚ ਹਾਰ ਕੇ ਮੁਕਾਬਲੇ ਤੋਂ ਬਾਹਰ
ਪੈਰਿਸ, 3 ਅਗਸਤ (ਪੰਜਾਬ ਮੇਲ)- ਸੀਨੀਅਰ ਤੀਰਅੰਦਾਜ਼ ਦੀਪਿਕਾ ਕੁਮਾਰ ਅੱਜ ਇੱਥੇ ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ ਕੋਰੀਆ ਦੀ ਸੁਹਯਿਓਨ ਨਾਮ ਤੋਂ 4-6 ਨਾਲ ਹਾਰ ਗਈ। ਇਸ ਦੇ ਨਾਲ ਹੀ ਤੀਰਅੰਦਾਜ਼ੀ ‘ਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ। ਦੀਪਿਕਾ ਨੇ ਪ੍ਰੀ-ਕੁਆਰਟਰ ਫਾਈਨਲ ‘ਚ ਜਰਮਨੀ ਦੀ ਮਿਸ਼ੇਲ ਕਰੌਪਨ ਨੂੰ 6-4 (27-24, 27-27, 26-25, 27-27) ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਪ੍ਰੀ-ਕੁਆਰਟਰ ਫਾਈਨਲ ਦੌਰਾਨ ਸ਼ੂਟਆਊਟ ‘ਚ ਇੰਡੋਨੇਸ਼ੀਆ ਦੀ ਦਿਆਨੰਦਾ ਚੌਇਰੋਨਿਸਾ ਤੋਂ 8-9 ਨਾਲ ਹਾਰ ਗਈ।