#AMERICA

ਪੈਂਟਾਗਨ ਦਾ ਨਾਂ ‘ਜੰਗ ਦਾ ਵਿਭਾਗ’ ਰੱਖਿਆ ਜਾਵੇਗਾ, ਟਰੰਪ ਛੇਤੀ ਕਰਨਗੇ ਆਦੇਸ਼ ਜਾਰੀ

ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਂਟਾਗਨ ਦਾ ਨਾਂ ‘ਡਿਪਾਰਟਮੈਂਟ ਆਫ ਵਾਰ’ ਰੱਖਣ ਦਾ ਫੈਸਲਾ ਕੀਤਾ ਹੈ ਤੇ ਇਸ ਸਬੰਧੀ ਉਹ ਛੇਤੀ ਆਦੇਸ਼ ਜਾਰੀ ਕਰਨਗੇ। ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ ਵਾਰ 1947 ਵਿਚ ਰੱਖਣ ਦਾ ਫੈਸਲਾ ਹੋਇਆ ਸੀ ਪਰੰਤੂ ਕੈਬਨਿਟ ਦੇ ਪੁਨਰਗਠਨ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ। ਨਾਂ ਬਦਲਣ ਦੀ ਪੁਸ਼ਟੀ ਕਰਦਿਆਂ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਗਲੇ ਕੁੱਝ ਘੰਟਿਆਂ ਦੌਰਾਨ ਰਾਸ਼ਟਰਪਤੀ ਇਸ ਸਬੰਧੀ ਕਾਰਜਕਾਰੀ ਆਦੇਸ਼ ਉੱਪਰ ਦਸਤਖਤ ਕਰ ਸਕਦੇ ਹਨ। ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਵਿਭਾਗ ਦਾ ਨਾਂ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਨਾਲ ਇਕ ਨਵਾਂ ਜੋਸ਼ ਪੈਦਾ ਹੋਵੇਗਾ, ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਯੁੱਧ ਪਹਿਲਾ ਤੇ ਦੂਜਾ ਜਿੱਤਿਆ ਹੈ। ਅਸੀਂ ਹਰ ਚੀਜ਼ ਜਿੱਤੀ ਹੈ। ਇਸ ਲਈ ‘ਡਿਪਾਰਟਮੈਂਟ ਆਫ ਵਾਰ’ ਨਾਂ ਬਹੁਤ ਹੀ ਪ੍ਰਸੰਗਿਕ ਹੋਵਗਾ। ਮੀਡੀਆ ਨੂੰ ਵ੍ਹਾਈਟ ਹਾਊਸ ਤੋਂ ਆਦੇਸ਼ਾਂ ਦਾ ਵੇਰਵਾ ਜੋ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਰੱਖਿਆ ਵਿਭਾਗ ਦਾ ਦੂਸਰਾ ਨਾਂ ਜੰਗ ਦਾ ਵਿਭਾਗ ਹੋਵੇਗਾ।