#EUROPE

ਪੂਰਬੀ ਇੰਗਲੈਂਡ ਦੇ ਲਿਸੈਸਟਰ ‘ਚ ਸੜਕ ਹਾਦਸੇ ਦੌਰਾਨ ਸਿੱਖ ਬਜ਼ੁਰਗ ਦੀ ਮੌਤ

ਲੰਡਨ, 17 ਅਕਤੂਬਰ (ਪੰਜਾਬ ਮੇਲ)- ਬ੍ਰਿਟੇਨ ਵਿਚ ਪੂਰਬੀ ਇੰਗਲੈਂਡ ਦੇ ਲਿਸੈਸਟਰ ਸ਼ਹਿਰ ਵਿਚ ਇਕ ਸੜਕ ਹਾਦਸੇ ਵਿਚ ਬਜ਼ੁਰਗ ਬਰਤਾਨਵੀ ਸਿੱਖ ਦੀ ਮੌਤ ਹੋ ਗਈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਜੋਗਿੰਦਰ ਸਿੰਘ (87) ਲਿਸੈਸਟਰ ਸ਼ਹਿਰ ਦੇ ਹੋਲੀ ਬੋਨਸ ਇਲਾਕੇ ਵਿਚ ਸਥਿਤ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਸੀ, ਜਦੋਂ ਸਥਾਨਕ ਨਿਗਮ ਦੇ ਇਕ ਸਫਾਈ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਜੋਗਿੰਦਰ ਸਿੰਘ ਇਸ ਗੁਰਦੁਆਰੇ ਦੇ ਬਾਨੀਆਂ ਤੇ ਅਹੁਦੇਦਾਰਾਂ ਵਿਚੋਂ ਇਕ ਸੀ। ਉਹ ਰੋਜ਼ਾਨਾ ਗੁਰਦੁਆਰੇ ਜਾਂਦੇ ਸਨ। ਪੁਲਿਸ ਨੇ ਸੋਮਵਾਰ ਦੁਪਹਿਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਈਸਟ ਮਿਡਲੈਂਡਸ ਐਂਬੂਲੈਂਸ ਸਰਵਿਸ ਨੇ ਸਿੱਖ ਬਜ਼ੁਰਗ ਨੂੰ ਫੌਰੀ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਘੰਟਿਆਂ ਬਾਅਦ ਬਜ਼ੁਰਗ ਨੇ ਦਮ ਤੋੜ ਦਿੱਤਾ।