#Featured

ਪੂਤਿਨ ਨੇ ਪ੍ਰਿਗੋਜ਼ਿਨ ਦੇ ਹਥਿਆਰਬੰਦ ਵਿਦਰੋਹ ਦੇ ਐਲਾਨ ਨੂੰ ‘ਦੇਸ਼ਧ੍ਰੋਹ’ ਕਰਾਰ ਦਿੱਤਾ

ਕਿਹਾ : ਰੂਸ ਤੇ ਉਸ ਦੇ ਲੋਕਾਂ ਦੀ ਰੱਖਿਆ ਕਰਾਂਗੇ ਤੇ ਬਾਗ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ
ਮਾਸਕੋ, 24 ਜੂਨ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਨਿੱਜੀ ਫੌਜ ‘ਵੈਗਨਰ ਗਰੁੱਪ’ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਹਥਿਆਰਬੰਦ ਬਗਾਵਤ ਦੇ ਐਲਾਨ ਤੇ ਬਾਗੀਆਂ ਵੱਲੋਂ ਦੇਸ਼ ਦੇ ਸ਼ਹਿਰ ‘ਤੇ ਕਬਜ਼ੇ ਦੇ ਦਾਅਵੇ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ। ਪੂਤਿਨ ਨੇ ਪ੍ਰਿਗੋਜ਼ਿਨ ਦੇ ਹਥਿਆਰਬੰਦ ਵਿਦਰੋਹ ਦੇ ਐਲਾਨ ਨੂੰ ‘ਦੇਸ਼ਧ੍ਰੋਹ’ ਅਤੇ ਵਿਸ਼ਵਾਸਘਾਤ ਕਰਾਰ ਦਿੱਤਾ ਅਤੇ ਹਰ ਕੀਮਤ ‘ਤੇ ਰੂਸ ਅਤੇ ਇਸ ਦੇ ਲੋਕਾਂ ਦੀ ਰੱਖਿਆ ਕਰਨ ਦਾ ਭਰੋਸਾ ਦਿੱਤਾ। ਪੂਤਿਨ ਨੇ ਕਿਹਾ ਕਿ ਰੂਸ ਆਪਣੇ ਭਵਿੱਖ ਲਈ ਸਭ ਤੋਂ ਮੁਸ਼ਕਲ ਲੜਾਈ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਗਾਵਤ ਸਾਡੇ ਦੇਸ਼ ਲਈ ਇੱਕ ਵੱਡਾ ਖ਼ਤਰਾ ਹੈ ਅਤੇ ਅਸੀਂ ਇਸਦੇ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ। ਵਿਦਰੋਹ ਦੀ ਸਾਜ਼ਿਸ਼ ਰਚਣ ਵਾਲੇ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਹਥਿਆਰਬੰਦ ਬਲਾਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

Leave a comment