ਖਰਡ਼, 17 ਜਨਵਰੀ (ਪੰਜਾਬ ਮੇਲ)- ਪ੍ਰਸਿੱਧ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਕੇਸ ਵਿੱਚ ਮੁੱਖ ਸ਼ੂਟਰ ਕਰਨ ਡਿਫਾਲਟ ਅੱਜ ਸਵੇਰੇ ਖਰੜ ਦੇ ਪਿੰਡ ਰੁੜਕੀ ਖਾਮ ਨਜਦੀਕ ਹੋਏ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਸੰਬੰਧੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੇ ਬੀਤੀ ਰਾਤ ਸੀ ਆਈ ਏ ਸਟਾਫ ਕੋਲ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਸਿਵਲ ਹਸਪਤਾਲ ਖਰੜ ਵਿਖੇ ਲੈਜਾਣ ਮੌਕੇ ਧੁੰਦ ਕਾਰਨ ਪੁਲੀਸ ਦੀ ਗੱਡੀ ਡਿਵਾਇਡਰ ’ ਚੜ੍ਹ ਗਈ। ਇਸ ਦੌਰਾਨ ਕਰਨ ਡਿਫਾਲਟ ਨੇ ਮੌਕਾ ਦੇਖਦਿਆਂ ਉੱਥੋਂ ਫਰਾਰ ਹੋ ਗਿਆ ਅਤੇ 6-7 ਘੰਟੇ ਲਾਪਤਾ ਰਿਹਾ। ਇਸੇ ਦੌਰਾਨ ਪੁਲੀਸ ਨੇ ਚਾਰੇ ਪਾਸੇ ਅਲਰਟ ਘੋਸ਼ਿਤ ਕਰ ਦਿੱਤਾ ਅਤੇ ਉਸ ਦੀ ਤਲਾਸ਼ੀ ਸ਼ੁਰੂ ਕੀਤੀ।

