#OTHERS

ਪਾਕਿ ‘ਚ ਇਕ ਹੋਰ ਹਿੰਦੂ ਨੌਜਵਾਨ ਬਣਿਆ Pilot

ਅੰਮ੍ਰਿਤਸਰ, 23 ਨਵੰਬਰ (ਪੰਜਾਬ ਮੇਲ)- ਸੂਬਾ ਸਿੰਧ ਦੇ ਇਕ ਛੋਟੇ ਜਿਹੇ ਪੇਂਡੂ ਖੇਤਰ ਟੰਡੋ ਬਾਗੋ ਦਾ ਦੇਵ ਆਨੰਦ ਅਜਿਹਾ ਦੂਜਾ ਪਾਕਿਸਤਾਨੀ ਹਿੰਦੂ ਹੈ, ਜਿਸ ਨੇ ਪਾਕਿਸਤਾਨ ਦੀ ਹਵਾਈ ਫ਼ੌਜ ‘ਚ ਬਤੌਰ ਪਾਇਲਟ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਉਸ ਦਾ ਭਰਾ ਅਨਿਲ ਕੁਮਾਰ ਫ਼ੌਜ ‘ਚ ਲੈਫ਼ਟੀਨੈਂਟ ਕਰਨਲ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਵ ਆਨੰਦ ਸੂਬਾ ਖ਼ੈਬਰ ਪਖਤੂਨਖਵਾ ‘ਚ ਵੱਕਾਰੀ ਪੀ.ਏ.ਐੱਫ. (ਪਾਕਿਸਤਾਨ ਏਅਰ ਫੋਰਸ) ਅਕੈਡਮੀ ਅਸਗਰ ਖ਼ਾਨ (ਰਿਸਾਲਪੂਰ) ਤੋਂ ਪਾਸ ਆਊਟ ਹੋਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਦੇਵ ਆਨੰਦ ਤੋਂ ਪਹਿਲਾਂ ਥਰਪਾਰਕਰ (ਸਿੰਧ) ਦੇ ਰਾਹੁਲ ਦੇਵ ਪੁੱਤਰ ਤੇਜਮਲ ਸਿੰਘ ਭੀਲ ਦੀ ਸਾਲ 2020 ‘ਚ ਪੀ.ਏ.ਐੱਫ. ਵਿਚ ਬਤੌਰ ਪਾਇਲਟ ਨਿਯੁਕਤੀ ਹੋਈ ਸੀ।