#OTHERS

ਪਾਕਿ ਅਦਾਲਤ ਵੱਲੋਂ ਇਮਰਾਨ ਤੇ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਰੱਦ

ਇਸਲਾਮਾਬਾਦ, 1 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੀ ਅਦਾਲਤ ਨੇ ਨਵੇਂ ਤੋਸ਼ਾਖਾਨਾ ਮਾਮਲੇ ਸਬੰਧੀ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਸਪੈਸ਼ਲ ਜੱਜ ਸੈਂਟਰਲ ਸ਼ਾਹਰੁਖ ਅਰਜੁਮੰਦ ਨੇ ਅਦਿਆਲਾ ਜੇਲ੍ਹ ਵਿਚ ਸੁਣਵਾਈ ਦੌਰਾਨ ਜੋੜੇ ਵੱਲੋਂ ਦਾਇਰ ਕੀਤੀਆਂ ਗਈਆਂ ਜ਼ਮਾਨਤ ਪਟੀਸ਼ਨਾਂ ‘ਤੇ ਫ਼ੈਸਲਾ ਸੁਣਾਇਆ, ਜਿੱਥੇ ਸਾਬਕਾ ਪਹਿਲਾ ਜੋੜਾ ਵੀ ਪੇਸ਼ ਹੋਇਆ। ਇਹ ਫ਼ੈਸਲਾ ਉਦੋਂ ਸੁਣਾਇਆ ਗਿਆ ਹੈ, ਜਦੋਂ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੂੰ ਮਾਮਲੇ ਦੀ ਪੈਰਵੀਂ ਕਰਨ ਤੋਂ ਰੋਕੇ ਜਾਣ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੇਸ ਨੂੰ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੂੰ ਤਬਦੀਲ ਕਰਨ ਮਗਰੋਂ 2 ਅਕਤੂਬਰ ਨੂੰ ਇਸ ਮਾਮਲੇ ‘ਚ ਦੋਵਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਤੈਅ ਹੈ।