ਲਾਹੌਰ (ਪਾਕਿਸਤਾਨ), 22 ਮਾਰਚ (ਪੰਜਾਬ ਮੇਲ)- ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਈਦ ਅਹਿਮਦ ਦਾ 86 ਸਾਲ ਦੀ ਉਮਰ ਵਿਚ ਲਾਹੌਰ ‘ਚ ਦੇਹਾਂਤ ਹੋ ਗਿਆ। ਸਈਦ ਨੇ 1958 ਤੋਂ 1973 ਦਰਮਿਆਨ ਪਾਕਿਸਤਾਨ ਲਈ 41 ਟੈਸਟ ਮੈਚਾਂ ਵਿਚ ਹਿੱਸਾ ਲਿਆ, ਜਿਸ ਵਿਚ 40.41 ਦੀ ਔਸਤ ਨਾਲ 2991 ਦੌੜਾਂ ਬਣਾਈਆਂ। ਇਸ ਆਲਰਾਊਂਡਰ ਨੇ ਆਪਣੇ ਪੂਰੇ ਕਰੀਅਰ ਦੌਰਾਨ ਪੰਜ ਸੈਂਕੜੇ ਲਗਾਏ, ਜਿਨ੍ਹਾਂ ਵਿਚੋਂ ਤਿੰਨ ਸੈਂਕੜੇ ਭਾਰਤ ਦੇ ਖਿਲਾਫ ਹਨ। ਉਸ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਲਈ 20 ਸਾਲ ਦੀ ਉਮਰ ਵਿਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ।
ਪਾਕਿਸਤਾਨ Cricket ਟੀਮ ਦੇ ਸਾਬਕਾ ਕਪਤਾਨ ਸਈਦ ਅਹਿਮਦ ਦਾ ਦੇਹਾਂਤ
