ਇਸਲਾਮਾਬਾਦ, 2 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੱਜ ਐਲਾਨ ਕੀਤਾ ਕਿ ਪਾਕਿਸਤਾਨ ਮਨੁੱਖਤਾ ਦੇ ਆਧਾਰ ‘ਤੇ 200 ਭਾਰਤੀ ਮਛੇਰਿਆਂ ਅਤੇ ਤਿੰਨ ਨਾਗਰਿਕ ਕੈਦੀਆਂ ਨੂੰ ਰਿਹਾਅ ਕਰੇਗਾ। ਪਿਛਲੇ ਮਹੀਨੇ ਪਾਕਿਸਤਾਨੀ ਅਧਿਕਾਰੀਆਂ ਨੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ। ਭੁੱਟੋ ਜ਼ਰਦਾਰੀ ਨੇ ਟਵੀਟ ਵਿਚ ਕਿਹਾ, ‘ਅੱਜ ਪਾਕਿਸਤਾਨ 200 ਭਾਰਤੀ ਮਛੇਰਿਆਂ ਅਤੇ 3 ਨਾਗਰਿਕ ਕੈਦੀਆਂ ਨੂੰ ਰਿਹਾਅ ਕਰ ਰਿਹਾ ਹੈ। ਇਸ ਤੋਂ ਪਹਿਲਾਂ 12 ਮਈ 2023 ਨੂੰ 198 ਭਾਰਤੀ ਮਛੇਰਿਆਂ ਨੂੰ ਵਾਪਸ ਭੇਜਿਆ ਗਿਆ ਸੀ।’