ਇਸਲਾਮਾਬਾਦ, 6 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੁਹੱਰਮ ਦੇ ਮੱਦੇਨਜ਼ਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਛੇ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। ਇਸਲਾਮੀ ਮਹੀਨੇ ਦੌਰਾਨ 13 ਤੋਂ 18 ਜੁਲਾਈ ਤੱਕ ਯੂਟਿਊਬ, ਵਟਸਐਪ, ਟਵਿੱਟਰ, ਟਿਕਟੌਕ ‘ਤੇ ਪਾਬੰਦੀ ਲੱਗੇਗੀ। ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਕਾਨੂੰਨ ਤੇ ਅਮਨ ਕਮੇਟੀ ਨੇ ਮੁਹੱਰਮ ਦੇ ਛੇਵੇਂ ਤੋਂ ਗਿਆਰਵੇਂ ਦਿਨ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਸਰਕਾਰ ਨੇ ਟਵਿੱਟਰ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ।
ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 6 ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼
