-26 ਲੋਕਾਂ ਦੀ ਮੌਤ, 16 ਤੋਂ ਵੱਧ ਜ਼ਖਮੀ
ਪੇਸ਼ਾਵਰ, 5 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਬਨੂੰ ‘ਚ ਧਮਾਕਾਖੇਜ਼ ਨਾਲ ਲੱਦੇ ਦੋ ਵਾਹਨਾਂ ਦੇ ਮੁੱਖ ਛਾਉਣੀ ਦੀ ਕੰਧ ‘ਚ ਟਕਰਾ ਜਾਣ ਨਾਲ 26 ਲੋਕਾਂ ਦੀ ਮੌਤ ਹੋ ਗਈ ਤੇ 16 ਤੋਂ ਵੱਧ ਜ਼ਖ਼ਮੀ ਹੋ ਗਏ। ਉਥੇ, ਫ਼ੌਜ ਦੇ ਜਵਾਨਾਂ ਨੇ ਛੇ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਪੁਲਿਸ ਨੇ ਦੱਸਿਆ ਕਿ ਆਤਮਘਾਤੀ ਹਮਲਾਵਰਾਂ ਨੇ ਸ਼ਾਮ ਨੂੰ ਸੂਰਜ ਛਿਪਣ ਵੇਲੇ ਖੈਬਰ ਪਖਤੂਨਵਾ ਸੂਬੇ ‘ਚ ਪੇਸ਼ਾਵਰ ਤੋਂ ਲਗਪਗ 200 ਕਿਲੋਮੀਟਰ ਦੱਖਣ-ਪੱਛਮੀ ‘ਚ ਬਨੂੰ ਛਾਉਣੀ ਦੀ ਕੰਧ ‘ਤੇ ਹਮਲਾ ਕੀਤਾ।
ਹਾਫਿਜ਼ ਗੁਲ ਬਹਾਦੁਰ ਨਾਲ ਜੁੜੇ ਜੈਸ਼ ਅਲ ਫੁਰਸਾਨ ਨੇ ਇਕ ਬਿਆਨ ‘ਚ ਬਨੂੰ ‘ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਗਰੁੱਪ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਕਈ ਧੜਿਆਂ ‘ਚੋਂ ਇਕ ਹੈ।
ਸੂਤਰਾਂ ਨੇ ਹਸਪਤਾਲ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਨੇੜਲੀਆਂ ਇਮਾਰਤਾਂ ‘ਚੋਂ ਪੰਜ ਲੋਕਾਂ ਦੇ ਫੱਟੜ ਹੋਣ ਖ਼ਬਰ ਹੈ, ਜਦਕਿ ਬਚਾਅ ਅਧਿਕਾਰੀਆਂ ਨੇ ਬਨੂੰ ਛਾਉਣੀ ਦੀ ਕੰਧ ਨਾਲ ਲੱਗਦੀ ਇਕ ਮਸਜਿਦ ਦੇ ਮਲਬੇ ‘ਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ।
ਪਾਕਿਸਤਾਨ ‘ਚ ਆਤਮਘਾਤੀ ਹਮਲਾ; ਵਿਸਫੋਟਕਾਂ ਨਾਲ ਭਰੀ ਕਾਰ ਫੌਜੀ ਕੈਂਪ ਦੀ ਕੰਧ ਨਾਲ ਟਕਰਾਈ
