ਇਸਲਾਮਾਬਾਦ, 9 ਜਨਵਰੀ (ਪੰਜਾਬ ਮੇਲ)- ਸਾਈਫਰ ਕੇਸ ‘ਚ ਰਿਹਾਈ ਦੇ ਆਦੇਸ਼ ਜਾਰੀ ਹੋਣ ਤੋਂ ਤੁਰੰਤ ਬਾਅਦ ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਵਲਪਿੰਡੀ ‘ਚ ਫੌਜੀ ਹੈੱਡਕੁਆਰਟਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਹਮਲਾ ਲੰਘੇ ਸਾਲ 9 ਮਈ ਨੂੰ ਹੋਇਆ ਸੀ। ਇਥੋਂ ਦੀ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਕ ਨੂੰ ਇਸ ਮਾਮਲੇ ‘ਚ ਸੰਮਨ ਕੀਤੇ ਸਨ। ਅੱਤਵਾਦ ਵਿਰੋਧੀ ਅਦਾਲਤ ਰਾਵਲਪਿੰਡੀ ਦੇ ਜੱਜ ਇਜਾਜ਼ ਆਸਿਫ਼ 9 ਮਈ ਦੇ ਹਮਲੇ ਦੇ ਮਾਮਲੇ ‘ਚ ਘੱਟੋ-ਘੱਟ 12 ਕੇਸਾਂ ਦੀ ਸੁਣਵਾਈ ਕਰ ਰਹੇ ਹਨ।