ਸੰਯੁਕਤ ਰਾਸ਼ਟਰ, 1 ਸਤੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਆਲਮੀ ਪੱਧਰ ‘ਤੇ ਵਧਦੀ ਬੇਭਰੋਸਗੀ, ਵਖਰੇਵੇਂ ਅਤੇ ਵੱਖ-ਵੱਖ ਮੁਲਕਾਂ ਵੱਲੋਂ ਪਰਮਾਣੂ ਹਥਿਆਰਾਂ ਦੀ ਵਿਨਾਸ਼ਕਾਰੀ ਤਾਕਤ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤਬਾਹੀ ਦਾ ਪ੍ਰਬੰਧ’ ਹਨ। ਪਰਮਾਣੂ ਤਜਰਬਿਆਂ ਖਿਲਾਫ਼ ਕੌਮਾਂਤਰੀ ਦਿਹਾੜੇ ਮੌਕੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਕ ਬਿਆਨ ਵਿਚ ਕਿਹਾ ਕਿ 13,000 ਦੇ ਕਰੀਬ ਪਰਮਾਣੂ ਹਥਿਆਰਾਂ ਦਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਭੰਡਾਰਨ ਕੀਤਾ ਗਿਆ ਹੈ। ਗੁਟੇਰੇਜ਼ ਨੇ ਕਿਹਾ ”ਪਰਮਾਣੂ ਤਜਰਬਿਆਂ ‘ਤੇ ਪਾਬੰਦੀ ਦੀ ਕਾਨੂੰਨੀ ਪਾਲਣਾ ਕੁੱਲ ਆਲਮ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਵਿਸ਼ਵ ਦੀ ਸਾਡੀ ਭਾਲ ਦੀ ਦਿਸ਼ਾ ਵਿਚ ਮੌਲਿਕ ਪੇਸ਼ਕਦਮੀ ਹੈ।” ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟਰੀਟੀ (ਸੀ. ਟੀ. ਬੀ. ਟੀ.) ਵਿਚ 196 ਮੈਂਬਰ ਦੇਸ਼ ਸ਼ਾਮਲ ਹਨ।