ਨੰਗਲ ਸ਼ਹਿਰ ਦੀਆਂ ਸੜਕਾਂ ਨੂੰ ਦਰੁਸਤ ਕਰਨ ਦੇ ਕਾਰਜ਼ ਵਿਚ ਤੇਜ਼ੀ ਲਿਆਉਣ ਦੇ ਹੁਕਮ
ਕੁਸ਼ਟ ਆਸ਼ਰਮ ਨਵੇਂ ਸਥਾਨ ਤੇ ਅਗਲੇ ਦੋ ਦਿਨਾਂ ਵਿਚ ਪੂਰੀ ਤਰ੍ਹਾਂ ਹੋ ਜਾਵੇਗਾ ਤਬਦੀਲ
ਚੰਡੀਗੜ੍ਹ, 23 ਜੂਨ (ਪੰਜਾਬ ਮੇਲ)- ਨੰਗਲ ਫਲਾਈਉਵਰ ਦੀ ਉਸਾਰੀ ਕਾਰਜਾਂ ਦੀ ਪ੍ਰਗਤੀ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਹਫਤਾਵਾਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਉਸਾਰੀ ਕੰਪਨੀ ਵਲੋਂ ਬੀਤੇ ਕੁਝ ਦਿਨਾਂ ਤੋਂ ਉਸਾਰੀ ਸਬੰਧੀ ਕਾਰਜਾਂ ਵਿਚ ਲਿਆਂਦੀ ਗਈ ਤੇਜ਼ੀ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਉਸਾਰੀ ਕੰਪਨੀ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਜਿਵੇਂ ਹੀ ਰੇਲਵੇ ਲਾਈਨ ’ਤੇ ਹੋਣ ਵਾਲੀ ਉਸਾਰੀ ਦਾ ਕੰਮ ਮੁਕੰਮਲ ਹੁੰਦਾ ਹੈ ਤਾਂ ਬਾਕੀ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਲਈ ਕੰਮ ਦੀ ਰਫ਼ਤਾਰ ਹੋਰ ਤੇਜ਼ ਕਰ ਦਿਤੀ ਜਾਵੇ।
ਮੀਟਿੰਗ ਦੌਰਾਨ ਉਨ੍ਹਾਂ ਪ੍ਰਸ਼ਾਸਨ ਦੇ ਅਧਿਕਾਰੀ ਹਦਾਇਤ ਕੀਤੀ ਨੰਗਲ ਕੁਸ਼ਟ ਆਸ਼ਰਮ ਦੇ ਵਸਨੀਕ ਨੂੰ ਅਗਲੇ ਦੋ ਦਿਨਾਂ ਵਿਚ ਪੂਰੀ ਤਰ੍ਹਾਂ ਨਵੀਂ ਥਾਂ ਤੇ ਤਬਦੀਲ ਕਰ ਦਿੱਤਾ ਜਾਵੇ ਅਤੇ ਇਸ ਥਾਂ ਨੂੰ ਖਾਲੀ ਕਰਕੇ ਫਲਾਈਉਵਰ ਨਾਲ ਸਬੰਧਤ ਹੋਣ ਵਾਲੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇ।
ਸ.ਬੈਂਸ ਨੇ ਉਸਾਰੀ ਕੰਪਨੀ ਅਤੇ ਰੇਲਵੇ ਦਰਮਿਆਨ ਚਲ ਰਹੇ ਮਸਲਿਆਂ ਨੂੰ ਵੀ ਮੌਕੇ ਤੇ ਹੱਲ ਕਰਵਾਇਆ।
ਕੈਬਨਿਟ ਮੰਤਰੀ ਨੇ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦੇ ਕਾਰਜ਼ ਵਿਚ ਵੀ ਤੇਜ਼ੀ ਲਿਆਂਦੀ ਜਾਵੇ ਅਤੇ ਨਾਲ ਹੀ ਸ਼ਹਿਰ ਦੀਆਂ ਸਟਰੀਟ ਲਾਈਟਾਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਦਰੁਸਤ ਕੀਤਾ ਜਾਵੇ।
ਨੰਗਲ ਫਲਾਈਉਵਰ ਸਬੰਧੀ ਅਗਾਮੀ ਹਫਤਾਵਾਰੀ ਮੀਟਿੰਗ 3 ਜੁਲਾਈ 2023 ਨੂੰ ਹੋਵੇਗੀ।