#INDIA

ਨੈਸ਼ਨਲ ਹੇਰਾਲਡ ਮਾਮਲਾ: ਅਦਾਲਤ ਵੱਲੋਂ ਈ.ਡੀ. ਦੀ ਚਾਰਜਸ਼ੀਟ ‘ਤੇ ਫ਼ੈਸਲਾ ਸੁਰੱਖਿਅਤ

ਨਵੀਂ ਦਿੱਲੀ, 15 ਜੁਲਾਈ (ਪੰਜਾਬ ਮੇਲ)- ਇੱਥੋਂ ਦੀ ਅਦਾਲਤ ਨੇ ‘ਨੈਸ਼ਨਲ ਹੇਰਾਲਡ’ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਸਬੰਧੀ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ, ”ਨੋਟਿਸ ਲੈਣ ਦੇ ਪਹਿਲੂ ਤੋਂ ਸਾਰੇ ਪੱਖਾਂ ਵੱਲੋਂ ਦਲੀਲਾਂ ਪੂਰੀਆਂ ਹੋ ਗਈਆਂ ਹਨ। ਮਾਮਲੇ ਨੂੰ 29 ਜੁਲਾਈ ਨੂੰ ਫ਼ੈਸਲੇ ਲਈ ਸੂਚੀਬੱਧ ਕੀਤਾ ਜਾਵੇਗਾ।” ਉਨ੍ਹਾਂ ਈ.ਡੀ. ਨੂੰ ਨਿਰਦੇਸ਼ ਦਿੱਤਾ, ”ਜੇਕਰ ਜ਼ਰੂਰੀ ਹੋਵੇ ਤਾਂ 15 ਤੋਂ 17 ਜੁਲਾਈ ਦਰਮਿਆਨ ਕੇਸ ਦੀਆਂ ਫਾਈਲਾਂ ਦੀ ਪੜਤਾਲ ਲਈ ਜਾਂਚ ਅਧਿਕਾਰੀ (ਆਈ.ਓ.) ਦੀ ਮੌਜੂਦਗੀ ਯਕੀਨੀ ਬਣਾਈ ਜਾਵੇ।”