ਸੈਕਰਾਮੈਂਟੋ, 1 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵੱਖ-ਵੱਖ ਕਬੱਡੀ ਦੇ ਮੈਦਾਨਾਂ ਵਿਚ ਆਪਣਾ ਜ਼ੋਰ ਅਜਮਾਉਣ ਅਮਰੀਕਾ ਪਹੁੰਚੇ ਨਾਮਵਰ ਭਲਵਾਨ ਜੱਸਾ ਪੱਟੀ ਤੇ ਕਮਲਜੀਤ ਡੂਮਛੇੜੀ ਆਪਣੇ ਦੌਰੇ ਦੌਰਾਨ ਸੈਕਰਾਮੈਂਟੋ ਦੇ ਨਾਮਵਰ ਨੈਸ਼ਨਲ ਟਰੱਕ ਡਰਾਈਵਰ ਸਕੂਲ ਸੈਕਰਾਮੈਂਟੋ ਦੇ ਕੈਂਪ ਵਿਚ ਪਹੁੰਚੇ, ਜਿਥੇ ਵੱਖ-ਵੱਖ ਬਿਜ਼ਨਸਮੈਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਕਸ਼ਮੀਰ ਸਿੰਘ ਥਾਂਦੀ ਵਲੋਂ ਉਨ੍ਹਾਂ ਨੂੰ ਬਣਦਾ ਮਾਣ ਦਿੱਤਾ। ਇਸ ਮੌਕੇ ਨੇਕਵੀਰ ਭੰਡਾਲ, ਅਮਰੀਕ ਭੰਡਾਲ, ਨਵਿੰਦਰ ਭੰਡਾਲ, ਬਲਵਿੰਦਰ ਗਿੱਲ, ਰਾਮ ਗੁਪਲ਼, ਕੇ.ਡੀ. ਰਾਣੂੰ, ਜਾਨੀ ਕਾਹਲੋਂ, ਦਲਜੀਤ ਬਾਜਵਾ, ਗਗਨਦੀਪ ਸਿੰਘ ਥਾਂਦੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਭਲਵਾਨ ਜੱਸਾ ਪੱਟੀ ਤੇ ਕਮਲਜੀਤ ਡੂਮਛੇੜੀ ਵਲੋਂ ਕੁਝ ਵਿਚਾਰ ਵੀ ਸਾਂਝੇ ਕੀਤੇ ਗਏ।
ਨੈਸ਼ਨਲ ਟਰੱਕ ਡਰਾਈਵਰ ਸਕੂਲ ਸੈਕਰਾਮੈਂਟੋ ਵਲੋਂ ਪਹਿਲਵਾਨਾਂ ਦਾ ਸਨਮਾਨ
