#INDIA

ਨੇਪਾਲ: ਢਿੱਗਾਂ ਡਿੱਗਣ ਕਾਰਨ ਲਪੇਟ ਚ ਆਈਆਂ ਦੋ ਬੱਸਾਂ ਨਦੀ ‘ਚ ਵਹੀਆਂ

ਕਾਠਮੰਡੂ, 12 ਜੁਲਾਈ (ਪੰਜਾਬ ਮੇਲ)-  ਨੇਪਾਲ ਵਿਚ ਸ਼ੁੱਕਰਵਾਰ ਸਵੇਰ ਢਿੱਗਾਂ ਡਿੱਗਣ ਕਾਰਨ ਉਸਦੀ ਲਪੇਟ ਵਿਚ ਆਈਆਂ ਦੋ ਬੱਸਾਂ ਨਦੀ ਵਿਚ ਵਹਿ ਗਈਆਂ, ਜਿਸ ਕਾਰਨ ਕਰੀਬ 65 ਯਾਤਰੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਚਿਤਵਨ ਦੇ ਜ਼ਿਲ੍ਹਾ ਅਧਿਕਾਰੀ ਇੰਦਰ ਦੇਵ ਯਾਦਵ ਨੇ ਦੱਸਿਆ ਕਿ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਰਾਜਧਾਨੀ ਤੋਂ ਗੌੜ ਲਈ ਰਵਾਨਾ ਹੋਈ ਗਣਪਤੀ ਡੀਲਕਸ ਸਵੇਰੇ 3.30 ਵਜੇ ਘਟਨਾ ਗ੍ਰਸਤ ਹੋਈਆਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਬੱਸ ਵਿਚ 24 ਅਤੇ ਦੂਸਰੀ ਬੱਸ ਵਿਚ 41 ਯਾਤਰੀ ਸਵਾਰ ਸਨ ਜਿਨ੍ਹਾਂ ਚੋ ਤਿੰਨ ਯਾਤਰੀਆਂ ਨੇ ਬੱਸ ਤੋ ਛਾਲ ਮਾਰ ਦਿੱਤੀ ਅਤੇ ਮਲਬੇ ਨਾਲ ਵਹਿਣ ਤੋ ਬਚ ਗਏ। ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਨਰਾਇਣਘਾਟ-ਮੁਗਲਿੰਗ ਸੜਕ ‘ਤੇ ਆਵਾਜਾਈ ਵਿੱਚ ਵਿਘਨ ਪਿਆ ਹੈ।